ਪੰਜਾਬ ਤੇ ਹਰਿਆਣਾ ’ਚ ‘ਰਿਲਾਇੰਸ ਜਿਓ’ ਨੂੰ ਵੱਡਾ ਝਟਕਾ, ਤਾਜ਼ਾ ਅੰਕੜਿਆਂ ਨੇ ਉਡਾਏ ਹੋਸ਼

0
198

ਚੰਡੀਗੜ੍ਹ 21,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਸੁਧਾਰਾਂ ਦੇ ਨਾਂ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ‘ਵਿਵਾਦਗ੍ਰਸਤ ਕਾਨੂੰਨਾਂ’ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ‘ਰਿਲਾਇੰਸ ਜਿਓ’ ਦੇ ਖਪਤਕਾਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨੂੰ ਰਿਲਾਇੰਸ ਕੰਪਨੀ ਵਿਰੁੱਧ ਵਧਦੇ ਜਾ ਰਹੇ ਲੋਕ ਰੋਹ ਵਜੋਂ ਵੇਖਿਆ ਜਾ ਰਿਹਾ ਹੈ। ਇਹ ਗਿਰਾਵਟ ਖ਼ਾਸ ਤੌਰ ਉੱਤੇ ਪੰਜਾਬ ਤੇ ਹਰਿਆਣਾ ’ਚ ਵੇਖੀ ਗਈ ਹੈ।

‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ ‘ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ’ (TRAI) ਵੱਲੋਂ ਜਾਰੀ ਕੀਤੇ ਗਏ ਦਸੰਬਰ 2020 ਦੇ ਅੰਕੜਿਆਂ ਅਨੁਸਾਰ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਜਿਓ ਦੇ ਖਪਤਕਾਰਾਂ ਵਿੱਚ ਕਮੀ ਹੋਈ ਹੈ। ਦਸੰਬਰ ਮਹੀਨੇ ’ਚ ਸਿਰਫ਼ ਜਿਓ ਹੀ ਇੱਕੋ-ਇੱਕ ਅਜਿਹੀ ਕੰਪਨੀ ਹੈ, ਜਿਸ ਦੇ ਗਾਹਕਾਂ ਦੀ ਗਿਣਤੀ ਘਟੀ ਹੈ।

ਦਸੰਬਰ ਦੇ ਅੰਤ ਤੱਕ ਪੰਜਾਬ ਵਿੱਚ ਜਿਓ ਦੇ 1.25 ਕਰੋੜ ਸਬਸਕ੍ਰਾਈਬਰ ਸਨ; ਜੋ ਪਿਛਲੇ 18 ਮਹੀਨਿਆਂ ਦੌਰਾਨ ਸਭ ਤੋਂ ਘੱਟ ਸਨ। ਇਸ ਤੋਂ ਇਲਾਵਾ ਹਰਿਆਣਾ ’ਚ ਜਿਓ ਦੇ ਵਾਇਰਲੈੱਸ ਸਬਸਕ੍ਰਾਈਬਰ ਦਸੰਬਰ 2020 ’ਚ ਘਟ ਕੇ 89.07 ਰਹਿ ਗਏ; ਜਦ ਕਿ ਨਵੰਬਰ 2020 ’ਚ ਉਨ੍ਹਾਂ ਦੀ ਗਿਣਤੀ 94.48 ਲੱਖ ਸੀ। ਜਿਓ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਦੀਆਂ ਸ਼ਰੀਕ ਕੰਪਨੀਆਂ ਭਾਰਤੀ ਏਅਰਟੈਲ ਤੇ ਵੋਡਾਫ਼ੋਨ ਆਈਡੀਆ ਲਿਮਿਟੇਡ ਉਸ ਵਿਰੁੱਧ ਸਾਜ਼ਿਸ਼ ਰਚ ਰਹੀਆਂ ਹਨ ਪਰ ਏਅਰਟੈਲ ਤੇ ਵੋਡਾਫ਼ੋਨ ਨੇ ਅਜਿਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ’ਚ ਜਿਓ ਦੇ ਟਾਵਰ ਜ਼ਬਰਦਸਤੀ ਬੰਦ ਕਰਵਾਏ ਜਾਣ ਜਾਂ ਉਨ੍ਹਾਂ ਦੀ ਤੋੜਭੰਨ ਕਰਨ ਬਾਰੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੂਬਾ ਸਰਕਾਰ ਨੂੰ ਇਹ ਹਦਾਇਤਾਂ ਦੇਣ ਦੀ ਮੰਗ ਕੀਤੀ ਸੀ ਕਿ ਪ੍ਰਸ਼ਾਸਨ ਅਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ ਲਈ ਉਚਿਤ ਕਦਮ ਚੁੱਕੇ।ਪੰਜਾਬ ਤੇ ਹਰਿਆਣਾ ’ਚ ਵੱਡੀ ਗਿਣਤੀ ਵਿੱਚ ਘਟ ਗਏ ‘ਰਿਲਾਇੰਸ ਜਿਓ’ ਦੇ ਖਪਤਕਾਰ

ਖੇਤੀ ਸੁਧਾਰਾਂ ਦੇ ਨਾਂ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ‘ਵਿਵਾਦਗ੍ਰਸਤ ਕਾਨੂੰਨਾਂ’ ਵਿਰੁੱਧ ਪ੍ਰਦਰਸ਼਼ਨ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ‘ਰਿਲਾਇੰਸ ਜਿਓ’ ਦੇ ਖਪਤਕਾਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨੂੰ ਰਿਲਾਇੰਸ ਕੰਪਨੀ ਵਿਰੁੱਧ ਵਧਦੇ ਜਾ ਰਹੇ ਲੋਕ ਰੋਹ ਵਜੋਂ ਵੇਖਿਆ ਜਾ ਰਿਹਾ ਹੈ। ਇਹ ਗਿਰਾਵਟ ਖ਼ਾਸ ਤੌਰ ਉੱਤੇ ਪੰਜਾਬ ਤੇ ਹਰਿਆਣਾ ’ਚ ਵੇਖੀ ਗਈ ਹੈ।

‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ ‘ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ’ (TRAI) ਵੱਲੋਂ ਜਾਰੀ ਕੀਤੇ ਗਏ ਦਸੰਬਰ 2020 ਦੇ ਅੰਕੜਿਆਂ ਅਨੁਸਾਰ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਜਿਓ ਦੇ ਖਪਤਕਾਰਾਂ ਵਿੱਚ ਕਮੀ ਹੋਈ ਹੈ। ਦਸੰਬਰ ਮਹੀਨੇ ’ਚ ਸਿਰਫ਼ ਜਿਓ ਹੀ ਇੱਕੋ-ਇੱਕ ਅਜਿਹੀ ਕੰਪਨੀ ਹੈ, ਜਿਸ ਦੇ ਗਾਹਕਾਂ ਦੀ ਗਿਣਤੀ ਘਟੀ ਹੈ।

ਦਸੰਬਰ ਦੇ ਅੰਤ ਤੱਕ ਪੰਜਾਬ ਵਿੱਚ ਜਿਓ ਦੇ 1.25 ਕਰੋੜ ਸਬਸਕ੍ਰਾਈਬਰ ਸਨ; ਜੋ ਪਿਛਲੇ 18 ਮਹੀਨਿਆਂ ਦੌਰਾਨ ਸਭ ਤੋਂ ਘੱਟ ਸਨ। ਇਸ ਤੋਂ ਇਲਾਵਾ ਹਰਿਆਣਾ ’ਚ ਜਿਓ ਦੇ ਵਾਇਰਲੈੱਸ ਸਬਸਕ੍ਰਾਈਬਰ ਦਸੰਬਰ 2020 ’ਚ ਘਟ ਕੇ 89.07 ਰਹਿ ਗਏ; ਜਦ ਕਿ ਨਵੰਬਰ 2020 ’ਚ ਉਨ੍ਹਾਂ ਦੀ ਗਿਣਤੀ 94.48 ਲੱਖ ਸੀ। ਜਿਓ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਦੀਆਂ ਸ਼ਰੀਕ ਕੰਪਨੀਆਂ ਭਾਰਤੀ ਏਅਰਟੈਲ ਤੇ ਵੋਡਾਫ਼ੋਨ ਆਈਡੀਆ ਲਿਮਿਟੇਡ ਉਸ ਵਿਰੁੱਧ ਸਾਜ਼ਿਸ਼ ਰਚ ਰਹੀਆਂ ਹਨ ਪਰ ਏਅਰਟੈਲ ਤੇ ਵੋਡਾਫ਼ੋਨ ਨੇ ਅਜਿਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ’ਚ ਜਿਓ ਦੇ ਟਾਵਰ ਜ਼ਬਰਦਸਤੀ ਬੰਦ ਕਰਵਾਏ ਜਾਣ ਜਾਂ ਉਨ੍ਹਾਂ ਦੀ ਤੋੜ ਭੰਨ ਕਰਨ ਬਾਰੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੂਬਾ ਸਰਕਾਰ ਨੂੰ ਇਹ ਹਦਾਇਤਾਂ ਦੇਣ ਦੀ ਮੰਗ ਕੀਤੀ ਸੀ ਕਿ ਪ੍ਰਸ਼ਾਸਨ ਅਜਿਹੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਉਚਿਤ ਕਦਮ ਚੁੱਕੇ।

LEAVE A REPLY

Please enter your comment!
Please enter your name here