
ਜਲਾਲਾਬਾਦ 07,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਵਿਚਾਲੇ ਕੇਂਦਰੀ ਏਜੰਸੀਆਂ ਪੰਜਾਬ ਅੰਦਰ ਕਾਫੀ ਸਰਗਰਮ ਹਨ। ਪੰਜਾਬ ਵਿੱਚ ਅਨਾਜ ਭੰਡਾਰ ਵਾਲੇ ਗੁਦਾਮਾਂ ਉੱਪਰ ਲਗਾਤਾਰ ਛਾਪੇ ਮਾਰੇ ਜਾ ਹਹੇ ਹਨ। ਅੱਜ ਜਲਾਲਾਬਾਦ ਵਿੱਚ ਅਰਾਈਆ ਵਾਲਾ ਸੜਕ ‘ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਗੁਦਾਮਾਂ ਵਿੱਚ ਸੀਬੀਆਈ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ।
ਸੀਬੀਆਈ ਦੀ ਟੀਮ ਨਾਲ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਵੀ ਹਾਜ਼ਰ ਸਨ। ਟੀਮ ਵੱਲੋਂ ਗੁਦਾਮ ਦੇ ਮੁੱਖ ਦਰਵਾਜ਼ੇ ‘ਤੇ ਤਾਲਾ ਲਵਾ ਦਿੱਤਾ ਗਿਆ ਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਗੁਦਾਮਾਂ ਉੱਪਰ ਛਾਪੇ ਜਾਰੀ ਹਨ।
