*ਪੰਜਾਬ ‘ਚ ਵੀ ਸਖਤ ਪਾਬੰਦੀਆਂ ਦਾ ਐਲਾਨ, ਵਿਆਹ ਤੇ ਸਸਕਾਰ ‘ਚ ਸਿਰਫ 20 ਬੰਦਿਆਂ ਦੀ ਆਗਿਆ*

0
67

ਚੰਡੀਗੜ੍ਹ 19 ਅਪ੍ਰੈਲ ( ਸਾਰਾ ਯਹਾਂ /ਮੁੱਖ ਸੰਪਾਦਕ) : ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਸੂਬੇ ‘ਚ ਸਖ਼ਤ ਪਾਬੰਦੀਆਂ ਲਾਈਆਂ ਹਨ। ਪੰਜਾਬ ‘ਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਬੁੱਧਵਾਰ ਨੂੰ ਪੰਜਾਬ ਦੇ ਮੁਹਾਲੀ ਵਿੱਚ ਲੌਕਡਾਊਨ ਹੋਵੇਗਾ। ਰਾਮ ਨਵਮੀ ਕਾਰਨ ਬੁੱਧਵਾਰ ਨੂੰ ਚੰਡੀਗੜ੍ਹ ਤੇ ਪੰਚਕੂਲਾ ‘ਚ ਲੌਕਡਾਊਨ ਲੱਗ ਸਕਦਾ ਹੈ। ਚੰਡੀਗੜ੍ਹ ਦੀ ਬੇਨਤੀ ‘ਤੇ ਪੰਜਾਬ ਨੇ ਬੁੱਧਵਾਰ ਨੂੰ ਮੁਹਾਲੀ ਵਿੱਚ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ।

ਹੁਣ ਹਵਾਈ ਜਹਾਜ਼ ਰਾਹੀਂ ਪੰਜਾਬ ਆਉਣ ਵਾਲਿਆਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਵੱਡੇ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਆਉਣ ਵਾਲੇ ਲੋਕਾਂ ਨੂੰ ਪੰਜ ਦਿਨ ਹੋਮ ਕੁਵਾਰੰਟੀਨ ਰਹਿਣਾ ਪਏਗਾ। ਪੰਜਾਬ ਵਿੱਚ ਰੈਸਟੋਰੈਂਟ ਐਤਵਾਰ ਨੂੰ ਬੰਦ ਰਹਿਣਗੇ।

ਬਾਕੀ ਦਿਨਾਂ ਵਿੱਚ ਸਿਰਫ ਟੇਕ ਅਵੇ ਤੇ ਹੋਮ ਡਿਲੀਵਰੀ ਹੋਵੇਗੀ। ਪੰਜਾਬ ‘ਚ ਸਿਨੇਮਾ, ਬਾਰ, ਜਿੰਮ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ 20 ਅਪ੍ਰੈਲ ਤੋਂ 30 ਅਪ੍ਰੈਲ ਤੱਕ ਬੰਦ ਰਹਿਣਗੇ। ਸਿਰਫ 20 ਲੋਕਾਂ ਨੂੰ ਵਿਆਹ ਤੇ ਸਸਕਾਰ ਵਿਚ ਹਿੱਸਾ ਲੈਣ ਦੀ ਆਗਿਆ ਹੋਵੇਗੀ। ਕਿਸੇ ਵੀ ਹੋਰ ਪ੍ਰੋਗਰਾਮ ‘ਚ 10 ਤੋਂ ਵੱਧ ਲੋਕਾਂ ਨੂੰ ਜਮ੍ਹਾ ਕਰਵਾਉਣ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਮਾਲ, ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ ਤੇ ਵੀਕਲੀ ਬਾਜ਼ਾਰ ਵੀ ਬੰਦ ਰਹਿਣਗੇ।

LEAVE A REPLY

Please enter your comment!
Please enter your name here