ਚੰਡੀਗੜ੍ਹ 24,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੈਨੇਡਾ ਦੇ ਵੈਨਕੂਵਰ ’ਚ ਰਹਿੰਦਾ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਹੀ ਪੰਜਾਬ ’ਚ ਮਿੱਥ ਕੇ ਕਤਲ ਕਰਵਾਉਣ ਦਾ ਮਾਸਟਰਮਾਈਂਡ ਹੈ। ਉਸੇ ਨੇ ਪੰਜਾਬ ਵਿੱਚ ਹਿੰਦੂ ਨੇਤਾਵਾਂ ਦੀ ਹੱਤਿਆ ਤੇ ਸ਼ਿੰਗਾਰ ਸਿਨੇਮਾ ਵਿਸਫ਼ੋਟ ਕੇਸ ਦੀ ਸਾਜ਼ਿਸ਼ ਰਚੀ ਸੀ। ਇਹ ਦਾਅਵਾ ਪੰਜਾਬ ਪੁਲਿਸ ਨੇ ਕੀਤਾ ਹੈ। ਇਸ ਮਗਰੋਂ ਚਰਚਾ ਛਿੜ ਗਈ ਹੈ ਕਿ ਕੀ ਕੈਨੇਡਾ ਦੀ ਧਰਤੀ ਤੋਂ ਹੀ ਪੰਜਾਬ ਅੰਦਰ ਹਿੰਸਕ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2018 ’ਚ ਫ਼ਰਵਰੀ ਮਹੀਨੇ ਦੌਰਾਨ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਂਪੀ ਅੱਤਵਾਦੀਆਂ ਦੀ ਸੂਚੀ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਂ ਸੀ ਪਰ ਕੈਨੇਡਾ ਸਰਕਾਰ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਨਿੱਝਰ ਬਾਰੇ ਕੈਪਟਨ ਨੇ ਟਰੂਡੋ ਨੂੰ ਇੱਥੋਂ ਤੱਕ ਦੱਸਿਆ ਸੀ ਕਿ ਉਹ ਵੈਨਕੂਵਰ ’ਚ ਰਹਿ ਰਿਹਾ ਹੈ ਤੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਮਾਸਟਰਮਾਈਂਡ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਕੈਪਟਨ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਵੀ ਰੱਖਿਆ ਸੀ। ਇਸ ਤੋਂ ਬਾਅਦ ਪਿਛਲੇ ਸਾਲ ਜੁਲਾਈ ’ਚ ਕੇਂਦਰ ਸਰਕਾਰ ਨੇ ਹਰਦੀਪ ਸਿੰਘ ਨਿੱਝਰ ਨੂੰ ਸੱਤ ਹੋਰ ਵਿਅਕਤੀਆਂ ਸਣੇ ਯੂਏਪੀਏ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ‘ਅੱਤਵਾਦੀ’ ਐਲਾਨ ਦਿੱਤਾ ਸੀ। ਤਦ ਹੀ ‘ਸਿੱਖਸ ਫ਼ਾਰ ਜਸਟਿਸ’ ਤੇ ‘ਖ਼ਾਲਿਸਤਾਨ ਟਾਈਗਰ ਫ਼ੋਰਸ’ ਨੂੰ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਮੰਨਦਿਆਂ ਉਨ੍ਹਾਂ ਦੀਆਂ ਸੰਪਤੀਆਂ ਨੂੰ ਕੁਰਕ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਹਰਦੀਪ ਸਿੰਘ ਨਿੱਝਰ ਉੱਤੇ ਪਟਿਆਲਾ, ਨੂਰਪੁਰਬੇਦੀ ਤੇ ਲੁਧਿਆਣਾ ’ਚ ਕਈ ਕੇਸ ਦਰਜ ਹਨ। ਕੈਪਟਨ ਵੱਲੋਂ ਕੈਨੇਡੀਅਨ PM ਜਸਟਿਨ ਟਰੂਡੋ ਨੂੰ ਸੌਂਪੀ ਸੂਚੀ ਵਿੱਚ ਨਿੱਝਰ ਦੇ ਨਾਲ ਮਲਕੀਤ ਸਿੰਘ, ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਪ੍ਰੀਤ ਤੇ ਗੁਰਜਿੰਦਰ ਸਿੰਘ ਪਨੂੰ ਸਮੇਤ ਅੱਠ ਖ਼ਾਲਿਸਤਾਨੀ ਹਮਾਇਤੀਆਂ ਦੇ ਨਾਂ ਸਨ।