
22 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਤੋਂ ਅਹਿਮ ਖਬਰ ਆ ਰਹੀ ਹੈ, ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਹਲਚਲ ਮੱਚ ਗਈ ਹੈ। ਦਰਅਸਲ, ਭੁੱਚੋ ਮੰਡੀ ਅਤੇ ਭੁੱਚੋ ਖੁਰਦ ਵਿੱਚ ਸਵਾਈਨ ਫਲੂ ਦਾ ਮਰੀਜ਼ ਮਿਲਿਆ ਹੈ। ਸਿਵਲ ਸਰਜਨ ਬਠਿੰਡਾ
ਪੰਜਾਬ ਤੋਂ ਅਹਿਮ ਖਬਰ ਆ ਰਹੀ ਹੈ, ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਹਲਚਲ ਮੱਚ ਗਈ ਹੈ। ਦਰਅਸਲ, ਭੁੱਚੋ ਮੰਡੀ ਅਤੇ ਭੁੱਚੋ ਖੁਰਦ ਵਿੱਚ ਸਵਾਈਨ ਫਲੂ ਦਾ ਮਰੀਜ਼ ਮਿਲਿਆ ਹੈ। ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਹਤ ਵਿਭਾਗ ਨੇ ਭੁੱਚੋ ਖੁਰਦ ਅਤੇ ਭੁੱਚੋ ਮੰਡੀ ਪਿੰਡਾਂ ਵਿੱਚ ਸਵਾਈਨ ਫਲੂ ਸਬੰਧੀ ਸਰਵੇਖਣ ਕੀਤਾ। ਸਿਹਤ ਵਿਭਾਗ ਦੇ ਬੁਲਾਰੇ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਇਨ੍ਹਾਂ ਦੋਵਾਂ ਮਰੀਜ਼ਾਂ ਦੇ ਸਵਾਈਨ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਵਿਭਾਗ ਨੇ ਟੀਮਾਂ ਬਣਾ ਕੇ ਪਿੰਡ ਭੁੱਚੋ ਖੁਰਦ ਅਤੇ ਭੁੱਚੋ ਮੰਡੀ ਦੇ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਦੇ ਖੇਤਰ ਵਿੱਚ ਸਰਵੇਖਣ ਸ਼ੁਰੂ ਕੀਤਾ। ਟੀਮ ਸੁਪਰਵਾਈਜ਼ਰ ਬਲਵੀਰ ਸਿੰਘ, ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ, ਟੀਮ ਦੇ ਮੈਂਬਰ ਹਰਦਮ ਸਿੰਘ, ਰਮਨਦੀਪ ਸਿੰਘ, ਰਣਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਪ੍ਰਭਾਵਿਤ ਪਰਿਵਾਰਕ ਮੈਂਬਰਾਂ ਅਤੇ ਖੇਤਰ ਵਿੱਚ ਸਵਾਈਨ ਫਲੂ ਦੇ ਲੱਛਣਾਂ ਬਾਰੇ ਸਰਵੇਖਣ ਅਤੇ ਜਾਗਰੂਕਤਾ ਕੀਤੀ ਗਈ।
ਸਵਾਈਨ ਫਲੂ ਤੋਂ ਕਿਵੇਂ ਕਰਿਏ ਬਚਾਅ ?
* ਹੱਥ ਧੋਤੇ ਬਿਨਾਂ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਨਾ ਛੂਹੋ।
* ਹੱਥ ਧੋਣਾ ਨਿਯਮਿਤ ਤੌਰ ‘ਤੇ ਜ਼ਰੂਰੀ ਹੈ, ਕਿਉਂਕਿ ਵਾਇਰਸ ਆਮ ਤੌਰ ‘ਤੇ ਹੱਥਾਂ ਰਾਹੀਂ ਫੈਲਦੇ ਹਨ।
* ਭੀੜ-ਭੜੱਕੇ ਵਾਲੀਆਂ ਥਾਵਾਂ, ਇਕੱਠ ਜਾਂ ਮੇਲਿਆਂ ਵਿੱਚ ਜਾਣ ਤੋਂ ਬਚੋ, ਜਿੱਥੇ ਵਾਇਰਸ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
* ਬਿਮਾਰ ਵਿਅਕਤੀਆਂ ਦੇ ਸੰਪਰਕ ਤੋਂ ਬਚੋ।
* ਜੇਕਰ ਕਿਸੇ ਨੂੰ ਜ਼ੁਕਾਮ ਜਾਂ ਖੰਘ ਹੈ, ਤਾਂ ਉਨ੍ਹਾਂ ਦੇ ਨਾਲ ਸਰੀਰਕ ਸੰਪਰਕ ਤੋਂ ਬਚੋ। ਬਿਮਾਰ ਵਿਅਕਤੀਆਂ ਦੇ ਨੇੜੇ ਹੋਣ ਨਾਲ ਵਾਇਰਸ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ।
* ਸਵਾਈਨ ਫਲੂ ਦੀ ਪੂਰੀ ਪੁਸ਼ਟੀ ਕੀਤੇ ਬਿਨਾਂ ਡਾਕਟਰ ਦੀ ਸਲਾਹ ਲਏ ਬਿਨਾਂ ਦਵਾਈਆਂ ਨਾ ਲਓ।
* ਲੋਕਾਂ ਨਾਲ ਹੱਥ ਮਿਲਾਉਣ ਜਾਂ ਜੱਫੀ ਪਾਉਣ ਤੋਂ ਬਚੋ। ਇਸ ਦੀ ਬਜਾਏ, ਆਪਣੀ ਦੂਰੀ ਬਣਾਈ ਰੱਖੋ।
ਜੇਕਰ ਤੁਹਾਨੂੰ ਲੱਛਣ ਮਹਿਸੂਸ ਹੁੰਦੇ ਹਨ
* ਜੇਕਰ ਤੁਹਾਨੂੰ ਬੁਖਾਰ, ਜ਼ੁਕਾਮ, ਖੰਘ ਜਾਂ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ, ਤਾਂ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰੋ।
* ਘਰ ਵਿੱਚ ਰਹੋ ਅਤੇ ਦੂਜਿਆਂ ਨਾਲ ਸੰਪਰਕ ਘੱਟ ਕਰੋ, ਤਾਂ ਜੋ ਵਾਇਰਸ ਹੋਰ ਲੋਕਾਂ ਵਿੱਚ ਨਾ ਫੈਲਣ।
