
ਸੰਗਰੂਰ 12 ਜੂਨ (ਸਾਰਾ ਯਹਾ/ ਜੋਗਿੰਦਰ ਸੁਨਾਮ): ਜ਼ਿਲ੍ਹਾ ਸੰਗਰੂਰ ‘ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮੌਤ ਦਰ ਵੀ ਵਧ ਰਹੀ ਹੈ। ਅੱਜ ਮਲੇਰਕੋਟਲਾ ਵਾਸੀ ਬਿਮਲਾ ਦੇਵੀ ਜੋ ਕਿ ਕੋਰੋਨਾ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਉਹ ਪਟਿਆਲਾ ਦੇ ਹਸਪਤਾਲ ‘ਚ ਵੈਟੀਲੇਟਰ ‘ਤੇ ਸੀ, ਜਿਸ ਦੀ ਅੱਜ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੰਗਰੂਰ ‘ਚ ਹੁਣ ਤੱਕ ਮਰੀਜ਼ਾਂ ਦੀ ਗਿਣਤੀ 140 ਹੋ ਚੁੱਕੀ ਹੈ, ਜਿਸ ‘ਚ 105 ਠੀਕ ਹੋ ਚੁੱਕੇ ਹਨ ਅਤੇ 33 ਐਕਟਿਵ ਹਨ ਤੇ 2 ਦੀ ਮੌਤ ਹੋ ਚੁੱਕੀ ਹੈ
ਜ਼ਿਕਰਯੋਗ ਹੈ ਕਿ ਕਿ ਇਸ ਤੋਂ ਪਹਿਲਾਂ ਅੱਜ ਜਲੰਧਰ ‘ਚ ਦਿਲਬਾਗ ਨਗਰ ਦੀ ਰਹਿਣ ਵਾਲੀ 67 ਸਾਲਾ ਬੀਬੀ ਨੇ ਕੋਰੋਨਾ ਜ਼ੇਰੇ ਇਲਾਜ ਅੱਜ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ‘ਚ ਦਮ ਤੋੜ ਦਿੱਤਾ।
