ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਚਾਰ ਮਹੀਨ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਸਰਕਾਰ ਆਪਣੇ ਰਵੱਈਏ ‘ਤੇ ਕਾਇਮ ਹੈ। ਅਜਿਹੇ ‘ਚ ਕਿਸਾਨਾਂ ਨੇ ਅਂਦੋਲਨ ਤੇਜ਼ ਕਰਨ ਦੀ ਤਿਆਰੀ ਵਿੱਢ ਲਈ ਹੈ ਤੇ ਇਸ ਤਹਿਤ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਭਾਰਤ ਬੰਦ ਦਾ ਅਸਰ ਪੰਜਾਬ ਵਿੱਚ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹੈ।
ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਸ ਤਹਿਤ ਦਿਨ ਚੜਨ ਦੇ ਨਾਲ ਹੀ ਕਿਸਾਨ ਸੜਕਾਂ ‘ਤੇ ਉੱਤਰ ਆਏ ਹਨ।
ਹਾਲਾਂਕਿ ਇਸ ਬੰਦ ਨੂੰ ਸ਼ਾਂਤੀਪੂਰਵਕ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।
ਕਿਸਾਨਾਂ ਨੇ ਸੜਕਾਂ ਮੱਲ ਕੇ ਆਵਾਜਾਈ ਰੋਕ ਦਿੱਤੀ ਹੈ।