ਪੰਜਾਬ ‘ਚ ਪਾਰਾ ਡਿੱਗਿਆ, ਟੁੱਟਿਆ 14 ਸਾਲ ਦਾ ਰਿਕਾਰਡ

0
77

21 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਪੰਜਾਬ, ਹਰਿਆਣਾ ਤੇ ਦਿੱਲੀ ‘ਚ ਕਈ ਥਾਵਾਂ ‘ਤੇ ਸ਼ੁੱਕਰਵਾਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਦਿੱਲੀ ‘ਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੇ 14 ਸਾਲ ‘ਚ ਨਵੰਬਰ ਮਹੀਨੇ ਸਭ ਤੋਂ ਘੱਟ ਹੈ।

ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ 29 ਨਵੰਬਰ, 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ ‘ਚ ਏਨਾ ਘੱਟ ਹੋਇਆ ਹੈ। 29 ਨਵੰਬਰ, 2006 ਨੂੰ ਉੱਥੋਂ ਦਾ ਘੱਟੋ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਦਿੱਲੀ ‘ਚ ਇਸ ਮੌਸਮ ‘ਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ

ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ‘ਚ ਇਸ ਮੌਸਮ ‘ਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ ਹਨ। ਆਮ ਤੌਰ ‘ਤੇ ਮੈਦਾਨੀ ਇਲਾਕਿਆਂ ‘ਚ ਲਗਾਤਾਰ ਦੋ ਦਿਨ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਰਹੇ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ ਤਦ ਮੌਸਮ ਵਿਭਾਗ ਸ਼ੀਤ ਲਹਿਰ ਦਾ ਐਲਾਨ ਕਰਦਾ ਹੈ।

ਸ੍ਰੀਵਾਸਤਵ ਨੇ ਕਿਹਾ, ਇਹ ਮਾਪਦੰਡ ਸ਼ੁਕਰਵਾਰ ਨੂੰ ਪੂਰਾ ਹੋ ਗਿਆ। ਜੇਕਰ ਸ਼ਨੀਵਾਰ ਨੂੰ ਵੀ ਸਥਿਤੀ ਅਜਿਹੀ ਹੀ ਰਹਿੰਦੀ ਹੈ ਤਾਂ ਅਸੀਂ ਸ਼ਨੀਵਾਰ ਸ਼ੀਤ ਲਹਿਰ ਦਾ ਐਲਾਨ ਕਰਨਗੇ। ਦਿੱਲੀ ਚ ਪਿਛਲੇ ਸਾਲ ਨਵੰਬਰ ‘ਚ ਘੱਟੋ ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ 2018 ‘ਚ ਘੱਟੋ ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਅਤੇ 2017 ‘ਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

28 ਨਵੰਬਰ, 1938 ਨੂੰ ਦਰਜ ਕੀਤਾ ਗਿਆ ਸੀ 3.9 ਡਿਗਰੀ ਸੈਲਸੀਅਸ ਤਾਪਮਾਨ

ਅੰਕੜਿਆਂ ਦੇ ਮੁਤਾਬਕ ਹੁਣ ਤਕ ਨਵੰਬਰ ‘ਚ ਸਭ ਤੋਂ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ 28 ਨਵੰਬਰ 1938 ਨੂੰ ਦਰਜ ਕੀਤਾ ਗਿਆ ਸੀ। ਮੌਸਮ ਦੀ ਭਵਿੱਖਬਾਣੀ ਦੱਸਣ ਵਾਲੀ ਨਿੱਜੀ ਏਜੰਸੀ ਸਕਾਈਮੈਟ ਵੈਦਰ ਦੇ ਇਕ ਮਾਹਿਰ ਮਹੇਸ਼ ਪਾਲਾਵਤ ਨੇ ਕਿਹਾ ਕਿ ਪੱਛਮੀ ਹਿਮਾਲਿਆ ਖੇਤਰ ਵੱਲੋਂ ਬਰਫੀਲੀਆਂ ਹਵਾਵਾਂ ਦੇ ਆਉਣ ਦੇ ਕਾਰਨ ਤਾਪਮਾਨ ‘ਚ ਗਿਰਾਵਟ ਆਈ ਤੇ ਸ਼ਨੀਵਾਰ ਤਕ ਅਜਿਹੀ ਸਥਿਤੀ ਬਣੀ ਰਹੇਗੀ।

LEAVE A REPLY

Please enter your comment!
Please enter your name here