
ਨਵੀਂ ਦਿੱਲੀ,08 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਦੱਸਿਆ ਕਿ ਪੰਜਾਬ ‘ਚ ਪਟਾਕਿਆਂ ‘ਤੇ ਪਾਬੰਦੀ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਦਾ ਕੋਈ ਵੀ ਹਿੱਸਾ ਰਾਸ਼ਟਰੀ ਰਾਜਧਾਨੀ ਖੇਤਰ ‘ਚ ਨਹੀਂ ਆਉਂਦਾ ਹੈ।
ਸਰਕਾਰ ਨੇ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਤੇ ਖੰਨਾ ‘ਚ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਸਥਾਪਤ ਕੀਤੇ ਗਏ ਹਨ। ਅਗਸਤ ‘ਚ ਹਵਾ ਗੁਣਵੱਤਾ ਸੂਚਕਅੰਕ ਚੰਗੇ ਪੱਧਰ ‘ਤੇ ਰਿਹਾ। ਜਦਕਿ ਇਹ ਸਤੰਬਰ ‘ਚ ਸੰਤੁਸ਼ਟੀਜਨਕ ਤੇ ਅਕਤੂਬਰ ‘ਚ ਮੱਧਮ ਸ਼੍ਰੇਣੀ ‘ਚ ਰਿਹਾ। ਪੰਜਾਬ ਸਰਕਾਰ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਧਿਆਮ ਨਾਲ ਵੱਖ-ਵੱਖ ਅਖਬਾਰਾਂ ‘ਚ ਜਨਤਕ ਨੋਟਿਸ ਜਾਰੀ ਕਰਕੇ ਦੀਵਾਲੀ, ਗੁਰਪੁਰਬ, ਕ੍ਰਿਸਮਿਸ ‘ਤੇ ਨਵੇਂ ਸਾਲ ਦੌਰਾਨ ਪਟਾਕੇ ਚਲਾਉਣ ਸਬੰਧੀ ਪਾਬੰਦੀ ਲਾਈ ਸੀ।
ਸੂਬਾ ਸਰਕਾਰ ਨੇ ਕਿਹਾ, ਉਪਰੋਕਤ ਤੱਥਾਂ ਦੇ ਮੱਦੇਨਜ਼ਰ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਇਸ ਮਾਮਲੇ ‘ਚ ਗਹਿਰਾਈ ਨਾਲ ਸੋਚਣ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ‘ਚ ਪਟਾਕਿਆਂ ‘ਤੇ ਪਾਬੰਦੀ ਲਾਉਣ ਦੀ ਲੋੜ ਨਹੀਂ। ਐਨਜੀਟੀ ਨੂੰ ਸੂਚਿਤ ਕੀਤਾ ਗਿਆ ਕਿ ਨਵੀਂ ਖੋਜ ਦੇ ਮੁਤਾਬਕ ਕੋਵਿਡ 19 ਨਾਲ ਹੋਣ ਵਾਲੀਆਂ ਮੌਤਾਂ ਨੂੰ ਵਧਾਉਣ ‘ਚ ਹਵਾ ਪ੍ਰਦੂਸ਼ਣ ਇਕ ਮਹੱਤਵਪੂਰਨ ਸਹਿ ਕਾਰਕ ਹੈ।
