
ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) : ਸੂਬੇ ਤਾਪਮਾਨ ‘ਚ ਹੋਏ ਵਾਧੇ ਅਤੇ ਗਰਮ ਹਵਾਵਾਂ ਅਤੇ ਕੋਵਿਡ-19 ਕਰਕੇ ਸੇਵਾ ਕੇਂਦਰਾਂ ‘ਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ 30 ਸਤੰਬਰ 2020 ਤਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਬਾਅਦ ਦੁਪਹਿਰ 3.30 ਵਜੇ ਤਕ ਕਰ ਦਿੱਤਾ ਗਿਆ ਹੈ। ਲੋਕ ਹਰ ਤਰ੍ਹਾਂ ਦੀਆਂ ਸਾਰੀਆਂ ਸੇਵਾਵਾਂ ਲਈ 8968593812-13 ‘ਤੇ ਸੰਪਰਕ ਕਰਕੇ ਜਾਂ ਕੋਵਾ ਐਪ ‘ਤੇ ਮਿਲਣ ਦਾ ਸਮਾਂ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਕਦਮ ਇਨ੍ਹਾਂ ਦਿਨਾਂ ਦੌਰਾਨ ਪੈ ਰਹੀ ਕੜਾਕੇ ਦੀ ਗਰਮੀ ਨੂੰ ਧਿਆਨ ’ਚ ਰੱਖਦਿਆਂ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਕਾਊਂਟਰ ਟਾਈਪ-1 ਸੇਵਾ ਕੇਂਦਰ ਅਤੇ ਇਕ ਕਾਊਂਟਰ ਟਾਈਪ-2 ਅਤੇ ਟਾਈਪ-3 ਸੇਵਾ ਕੇਂਦਰ ਵਿਖੇ ਸਥਾਪਤ ਕੀਤਾ ਗਿਆ ਹੈ।
