*ਪੰਜਾਬ ‘ਚ ਕੋਰੋਨਾ ਫ਼ਿਰ ਫੜ ਰਿਹਾ ਰਫ਼ਤਾਰ, ਪੌਜੇਟੀਵਿਟੀ ਦਰ 1.27 ਫੀਸਦੀ ਤੱਕ ਪਹੁੰਚੀ*

0
26

ਚੰਡੀਗੜ੍ਹ 22 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼):: ਪੰਜਾਬ ਵਿੱਚ ਕੋਰੋਨਾ ਹੌਲੀ ਰਫ਼ਤਾਰ ਨਾਲ ਰਫ਼ਤਾਰ ਫੜ ਰਿਹਾ ਹੈ। ਪਿਛਲੇ 6 ਦਿਨਾਂ ਵਿੱਚ ਤੀਜੀ ਵਾਰ 24 ਘੰਟਿਆਂ ਵਿੱਚ 100 ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਕਰੀਬ ਢਾਈ ਮਹੀਨਿਆਂ ਬਾਅਦ ਸੂਬੇ ਦੀ ਪੌਜੇਟੀਵਿਟੀ ਦਰ ਵੀ 1.27 ਫੀਸਦੀ ਤੋਂ ਵੱਧ ਗਈ ਹੈ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 105 ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਪੰਜਾਬ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 635 ਹੋ ਗਈ ਹੈ। ਮੰਗਲਵਾਰ ਨੂੰ ਕੋਰੋਨਾ ਦੇ 11,313 ਨਮੂਨੇ ਲੈ ਕੇ 8,300 ਟੈਸਟ ਕੀਤੇ ਗਏ।

ਮੋਹਾਲੀ ਤੇ ਲੁਧਿਆਣਾ ‘ਚ ਕੋਰੋਨਾ ਦੀ ਸਥਿਤੀ ਵਿਗੜਨ ਲੱਗੀ ਹੈ। ਮੰਗਲਵਾਰ ਨੂੰ ਲੁਧਿਆਣਾ ਵਿੱਚ 25 ਤੇ ਮੋਹਾਲੀ ਵਿੱਚ 19 ਮਰੀਜ਼ ਪਾਏ ਗਏ। ਜਲੰਧਰ ਵਿੱਚ 14, ਪਟਿਆਲਾ ਵਿੱਚ 10 ਮਰੀਜ਼ ਮਿਲੇ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 10 ਤੋਂ ਘੱਟ ਹੈ।

ਪੰਜਾਬ ਵਿੱਚ 11 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ 9 ਮਰੀਜ਼ਾਂ ਨੂੰ ਆਕਸੀਜਨ ਤੇ 2 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਫਿਲਹਾਲ ਵੈਂਟੀਲੇਟਰ ‘ਤੇ ਕੋਈ ਮਰੀਜ਼ ਨਹੀਂ ਹੈ। 1 ਅਪ੍ਰੈਲ ਤੋਂ ਸੂਬੇ ‘ਚ ਕੋਰੋਨਾ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ 6 ਮਰੀਜ਼ਾਂ ਦੀ ਮੌਤ ਲੁਧਿਆਣਾ ਵਿੱਚ ਹੋਈ ਹੈ। ਮੋਹਾਲੀ ‘ਚ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਜਲੰਧਰ, ਗੁਰਦਾਸਪੁਰ, ਕਪੂਰਥਲਾ, ਮਾਨਸਾ ਤੇ ਮੋਗਾ ਵਿੱਚ 1-1 ਮਰੀਜ਼ ਦੀ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here