ਪੰਜਾਬ ‘ਚ ਕੋਰੋਨਾ ਦਾ ਕਹਿਰ : ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ..!!

0
639

ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਜੇਕਰ ਇਹ ਤੇਜ਼ੀ ਨਾ ਰੁਕੀ ਤਾਂ ਸੂਬੇ ‘ਚ ਮੁੜ ਤੋਂ ਲੌਕਡਾਊਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਦਿੱਲੀ ਤੇ ਹਰਿਆਣਾ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਤੇ ਕੁਆਰੰਟੀਨ ਦੇ ਨਿਯਮਾਂ ਪ੍ਰਤੀ ਸਖ਼ਤੀ ਵਰਤੀ ਜਾਵੇਗੀ।

ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ ‘ਚ ਬਹੁਤ ਸਾਰੇ ਕੋਰੋਨਾ ਪੌਜ਼ੇਟਿਵ ਆਉਣ ਵਾਲੇ ਲੋਕ ਦਿੱਲੀ ਤੋਂ ਪਰਤੇ ਸਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁੜ ਲੌਕਡਾਊਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਭਰ ‘ਚ ਕੋਰੋਨਾ ਰੋਕਣ ਲਈ ਸਭ ਤੋਂ ਬਿਹਤਰ ਕੰਮ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਮਾਮਲੇ ਵਧ ਰਹੇ ਹਨ, ਉਹ ਚਿੰਤਾਜਨਕ ਹੈ।

ਹਾਲਾਤ ਦੇਖਦਿਆਂ ਸੂਬਾ ਸਰਕਾਰ ਮੁੜ ਤੋਂ ਲੌਕਡਾਊਨ ਕਰ ਸਕਦੀ ਹੈ ਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਵੀ ਸੀਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਤੋਂ ਆ ਰਹੇ ਲੋਕ ਕੋਰੋਨਾ ਪੌਜ਼ੇਟਿਵ ਆ ਰਹੇ ਹਨ ਇਸ ਨੂੰ ਦੇਖਦਿਆਂ ਦਿੱਲੀ ਤੋਂ ਪੰਜਾਬ ਆ ਰਹੇ ਵਾਹਨਾਂ ਦਾ ਦਾਖ਼ਲਾ ਰੋਕਿਆ ਜਾ ਸਕਦਾ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਦੇ ਪਸਾਰ ਨੂੰ ਦੇਖਦਿਆਂ ਪਹਿਲਾਂ ਹਫ਼ਤੇ ਦੇ ਆਖਰੀ ਤੇ ਜਨਤਕ ਛੁੱਟੀ ਵਾਲੇ ਦਿਨਾਂ ‘ਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਬਾਵਜੂਦ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਲੌਕਡਾਊਨ ਦਾ ਫੈਸਲਾ ਲੈ ਸਕਦੀ ਹੈ।

LEAVE A REPLY

Please enter your comment!
Please enter your name here