*ਪੰਜਾਬ ‘ਚ ਕਿਉਂ ਹਾਰੀ ਕਾਂਗਰਸ? ਸੁਨੀਲ ਜਾਖੜ ਨੇ ਚੰਨੀ ਤੇ ਗੰਭੀਰ ਇਲਜਾਮ *

0
30

Punjab Congress 14,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਬੋਝ’ ਕਰਾਰ ਦਿੱਤਾ, ਜਿਨ੍ਹਾਂ ਦੇ ‘ਲਾਲਚ ਨੇ ਪਾਰਟੀ ਨੂੰ ਹੇਠਾਂ ਲਿਆ ਦਿੱਤਾ।’ ਪਾਰਟੀ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਦਾ ਨਾਂ ਲਏ ਬਗੈਰ ਜਾਖੜ ਨੇ ਉਨ੍ਹਾਂ ‘ਤੇ ਵੀ ਨਿਸ਼ਾਨਾ ਸਾਧਿਆ।

ਕਾਂਗਰਸ ਆਗੂ ਜਾਖੜ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦੇ ਰਹੇ ਸੀ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਪੰਜਾਬ ਚੋਣਾਂ ‘ਚ ਕਾਂਗਰਸ ਦੀ ਹਾਰ ‘ਤੇ ਚਰਚਾ ਕਰਨ ਲਈ ਐਤਵਾਰ ਨੂੰ ਨਵੀਂ ਦਿੱਲੀ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਲੀਡਰਸ਼ਿਪ ਕਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਦਾ ਸਮਰਥਨ ਕਰਨ ‘ਚ ਅਸਫਲ ਰਹੀ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਇੱਕ ਮਹੱਤਵਪੂਰਨ ਸ਼ਖਸੀਅਤ ਦੇ ਰੂਪ ਵਿੱਚ ਅੱਗੇ ਵਧਾਇਆ ਗਿਆ ਸੀ।”

ਇੱਕ ਟਵੀਟ ਵਿੱਚ ਜਾਖੜ ਨੇ ਕਿਹਾ, “ਇੱਕ ਮਹੱਤਵਪੂਰਨ ਵਿਅਕਤੀ – ਕੀ (ਆਪ) ਮਜ਼ਾਕ ਕਰ ਰਹੇ ਹੋ? ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਨ੍ਹਾਂ ਨੂੰ ਸੀਡਬਲਯੂਸੀ ਵਿਚ ਉਸ ਔਰਤ ਵਲੋਂ ‘ਰਾਸ਼ਟਰੀ ਖਜ਼ਾਨਾ’ ਨਹੀਂ ਐਲਾਨ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪਹਿਲੇ ਵਿਅਕਤੀ ਵਜੋਂ ਪ੍ਰਸਤਾਵਿਤ ਕੀਤਾ ਸੀ। ਉਨ੍ਹਾਂ ਲਈ ਉਹ ਭਾਵੇਂ ਅਹਿਮ ਵਿਅਕਤੀ ਹੋ ਸਕਦੇ ਹਨ ਪਰ ਪਾਰਟੀ ਲਈ ਉਹ ਸਿਰਫ਼ ਬੋਝ ਹੀ ਰਹੇ ਹਨ। ਜਾਖੜ ਨੇ ਕਿਹਾ, “ਇਹ ਚੋਟੀ ਦੇ ਅਹੁਦੇਦਾਰ ਨਹੀਂ ਸੀ, ਸਗੋਂ ਉਨ੍ਹਾਂ ਦੇ ਆਪਣੇ ਲਾਲਚ ਨੇ ਉਨ੍ਹਾਂ ਨੂੰ ਅਤੇ ਪਾਰਟੀ ਨੂੰ ਹੇਠਾਂ ਲਿਆਂਦਾ।”

ਜਾਖੜ ਨੇ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਦਾ ਵੀ ਹਵਾਲਾ ਦਿੱਤਾ, ਕਿਉਂਕਿ ਉਨ੍ਹਾਂ ਨੇ ਚੰਨੀ ਦੀ ਇੱਕ ਤਸਵੀਰ ਹੈੱਡਲਾਈਨ ਨਾਲ ਟਵੀਟ ਕੀਤੀ ਸੀ – “ਈਡੀ ਨੇ ਚੰਨੀ ਦੇ ਰਿਸ਼ਤੇਦਾਰ ਤੋਂ 10 ਕਰੋੜ ਰੁਪਏ ਜ਼ਬਤ ਕੀਤੇ, ਮੁੱਖ ਮੰਤਰੀ ਨੇ ਸਾਜ਼ਿਸ਼ ਦੀ ਗੱਲ ਕੀਤੀ ਸੀ।” ਆਮ ਆਦਮੀ ਪਾਰਟੀ ਨੇ 117 ਮੈਂਬਰੀ ਪੰਜਾਬ ਵਿਧਾਨ ਸਭਾ ‘ਚ 92 ਸੀਟਾਂ ਜਿੱਤੀਆਂ ਹਨ। ਕਾਂਗਰਸ ਚੋਣਾਂ ਵਿੱਚ ਹਾਰ ਗਈ ਸੀ ਅਤੇ ਸਿਰਫ਼ 18 ਸੀਟਾਂ ਹੀ ਜਿੱਤੀਆਂ।

LEAVE A REPLY

Please enter your comment!
Please enter your name here