*ਪੰਜਾਬ ‘ਚ ਇੰਨੀ ਤਰੀਕ ਤੱਕ ਨਹੀਂ ਚੱਲਣਗੀਆਂ ਆਹ 2 ਰੇਲਾਂ, ਸਫਰ ਕਰਨ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ*

0
264

01 ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼)ਰੇਲਵੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗੋਲਡਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਹੁਣ ਜਲੰਧਰ ਨਹੀਂ ਆਉਣਗੀਆਂ।

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਪਿਛਲੇ ਕਈ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪੂਰੇ ਸਟੇਸ਼ਨ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਰੇਲਵੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗੋਲਡਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਹੁਣ ਜਲੰਧਰ ਨਹੀਂ ਆਉਣਗੀਆਂ। ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਕਰੀਬ 200 ਮੀਟਰ ਲੰਬਾ ਰੂਫ ਤਿਆਰ ਹੋ ਰਿਹਾ ਹੈ। ਅਜਿਹੇ ‘ਚ ਉਸ ‘ਤੇ ਲੋਹੇ ਦੇ ਗਾਰਡਰ ਲਗਾਏ ਜਾ ਰਹੇ ਹਨ। ਜਿਸ ਕਰਕੇ ਇਹ ਫੈਸਲਾ ਲੈਣਾ ਪਿਆ ਹੈ।

ਦੱਸ ਦਈਏ ਕਿ ਉਕਤ ਗਾਰਡਰ ਲਾਉਣ ਦੀ ਵਜ੍ਹਾ ਕਰਕੇ ਰੇਲਵੇ ਨੇ ਉਕਤ ਜਗ੍ਹਾ ਤੋਂ ਲੰਘਦੀਆਂ ਤਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ। ਜਿਸ ਕਾਰਨ ਉਕਤ ਰਸਤਾ ਬੰਦ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ (12029-30), ਸ਼ਤਾਬਦੀ ਐਕਸਪ੍ਰੈਸ (12031-32) ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ (12497-98) ਸੋਮਵਾਰ ਨੂੰ ਜਲੰਧਰ ਸਟੇਸ਼ਨ ‘ਤੇ ਨਹੀਂ ਪਹੁੰਚੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਟਰੇਨਾਂ ਦੇ ਰੂਟ 9 ਅਕਤੂਬਰ ਤੱਕ ਬਦਲੇ ਰਹਿਣਗੇ। ਕਿਉਂਕਿ ਸ਼ਤਾਬਦੀ ਐਕਸਪ੍ਰੈਸ ਫਗਵਾੜਾ ਅਤੇ ਸ਼ਾਨ-ਏ-ਪੰਜਾਬ ਲੁਧਿਆਣਾ ਤੱਕ ਹੀ ਜਾਏਗੀ। ਇਸ ਦੇ ਨਾਲ ਹੀ ਅੰਮ੍ਰਿਤਸਰ-ਕਾਨਪੁਰ (22445-46), ਕੇਂਦਰੀ ਦਰਬੰਗਾ-ਜਲੰਧਰ ਸਿਟੀ (22551-52) ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਹੈ। ਕਾਨਪੁਰ ਸੈਂਟਰਲ 7 ਅਕਤੂਬਰ ਅਤੇ ਦਰਭੰਗਾ ਐਕਸਪ੍ਰੈਸ 5 ਅਕਤੂਬਰ ਨੂੰ ਚੱਲੇਗੀ।

ਨਵੀਂ ਦਿੱਲੀ- ਲੋਹੀਆਂ ਖਾਸ ਲੁਧਿਆਣਾ ਤੋਂ ਡਾਇਵਰਟ ਕਰਕੇ ਨਕੋਦਰ ਰੂਟ ਰਾਹੀਂ ਜਲੰਧਰ ਅਤੇ ਇੱਥੋਂ ਲੋਹੀਆਂ ਖਾਸ, ਡਾ: ਅੰਬੇਡਕਰ ਨਗਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਬਾਂਦਰਾ ਟਰਮੀਨਲ, ਜਾਮਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ, ਹਾਪਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਗਾਂਧੀਧਾਮ ਮਾਤਾ ਵੈਸ਼ਨੋ ਦੇਵੀ ਰੂਟ, ਜੰਮੂਤਵੀ-ਸਿਆਲਦਾਹ, ਕੋਚੂਵੇਲੀ-ਅੰਮ੍ਰਿਤਸਰ, ਅਜਮੇਰ-ਅੰਮ੍ਰਿਤਸਰ, ਅੰਮ੍ਰਿਤਸਰ-ਨਿਊ ਜਲਪਾਈਗੁੜੀ, ਅੰਮ੍ਰਿਤਸਰ-ਜਯਾਨਗਰ ਐਕਸਪ੍ਰੈਸ ਵਰਗੀਆਂ ਟਰੇਨਾਂ ਦੇ ਵੀ ਰੂਟ ਬਦਲ ਦਿੱਤੇ ਗਏ ਹਨ।

LEAVE A REPLY

Please enter your comment!
Please enter your name here