ਪੰਜਾਬ ‘ਚ ਅੱਜ ਮੁੜ ਤੋਂ ਹੋ ਸਕਦੀ ਗੱਡੀਆਂ ਦੀ ਛੁੱਕ-ਛੁੱਕ, ਕੇਂਦਰੀ ਰੇਲਵੇ ਚੇਅਰਮੈਨ ਨੇ ਭਰੀ ਹਾਮੀ..!!

0
72

ਨਵੀਂ ਦਿੱਲੀ ,06 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਪਿਛਲੇ ਇੱਕ ਮਹੀਨੇ ਤੋਂ ਬੰਦ ਟ੍ਰੇਨ ਸੇਵਾਵਾਂ 6 ਨਵੰਬਰ ਤੋਂ ਮੁੜ ਸ਼ੁਰੂ ਹੋਣ ਦੇ ਆਸਾਰ ਹਨ। ਰੇਲਵੇ ਚੇਅਰਮੈਨ ਵੱਲੋਂ ਵੀਰਵਾਰ ਕੀਤੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਧਰਨਾ ਦੇ ਰਹੇ ਕਿਸਾਨਾਂ ਨੇ ਵੀ 20 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ।

ਪੰਜਾਬ ‘ਚ ਵੱਖ-ਵੱਖ ਥਾਈਂ 32 ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਟ੍ਰੈਕ ਰੋਕੇ ਹੋਏ ਹਨ। ਵੀਰਵਾਰ ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬੀਜੇਪੀ ਲੀਡਰਾਂ ਨੇ ਰੇਲ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਕਿ 32 ਥਾਵਾਂ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਉਨ੍ਹਾਂ ‘ਚੋਂ 15 ਥਾਵਾਂ ਖਾਲੀ ਕਰਵਾ ਲਈਆਂ ਗਈਆਂ ਹਨ। ਜਦਕਿ ਬਾਕੀ ਥਾਵਾਂ ਵੀ ਸ਼ੁੱਕਰਵਾਰ ਖਾਲੀ ਕਰਵਾ ਲਈਆਂ ਜਾਣਗੀਆਂ।

ਇਸ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਜਿਵੇਂ ਹੀ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕਸ ਤੋਂ ਧਰਨਾ ਹਟਦਾ ਹੈ ਰੇਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪੰਜਾਬ ‘ਚ ਅੰਦੋਲਨ ਕਾਰਨ ਮੁੱਖ ਰੇਲਵੇ ਟ੍ਰੈਕ ਬੰਦ ਹਨ। ਜਿਸ ਕਾਰਨ ਜੰਮੂ ਤੇ ਕਟੜਾ ਲਈ ਰੇਲ ਸੇਵਾ ਬੰਦ ਪਈ ਹੈ। ਮਾਲ ਗੱਡੀਆ ਤੇ ਯਾਤਰੀ ਗੱਡੀਆਂ ਰੁਕੀਆਂ ਹੋਈਆਂ ਹਨ। ਇਸ ਦੌਰਾਨ ਰੇਲਵੇ ਨੂੰ 1200 ਕਰੋੜ ਦੇ ਕਰੀਬ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

LEAVE A REPLY

Please enter your comment!
Please enter your name here