*ਪੰਜਾਬ ‘ਚ ਅਗਲੇ ਦਿਨੀਂ ਪਏਗੀ ਕੜਾਕੇ ਦੀ ਠੰਢ, ਜਾਣੋ ਮੌਸਮ ਦੀ ਹਾਲ*

0
118

ਚੰਡੀਗੜ੍ਹ 06,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਅਗਲੇ ਦਿਨੀਂ ਕੜਾਕੇ ਦੀ ਠੰਢ ਪਏਗੀ। ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨ ਸਵੇਰ ਤੇ ਸ਼ਾਮ ਨੂੰ ਠੰਢ ਵਧ ਸਕਦੀ ਹੈ। ਉਸ ਤੋਂ ਬਾਅਦ ਧੁੰਦ ਪੈਣ ਦੀ ਸੰਭਾਵਨਾ ਹੈ। ਉਂਝ ਦਿਨ ਵੇਲੇ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੇ ਐਤਵਾਰ ਪੰਜਾਬ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਕਿਣਮਿਣ ਹੋਈ ਹੈ ਜਿਸ ਕਾਰਨ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਹੇਠਾਂ ਚਲਾ ਗਿਆ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਸਰਦੀਆਂ ਦੇ ਮੌਸਮ ਦਾ ਪਹਿਲਾ ਮੀਂਹ ਦਰਜ ਕੀਤਾ ਗਿਆ ਹੈ। ਮਾਲਵਾ ਖੇਤਰ ’ਚ ਜ਼ਿਆਦਾ ਮੀਂਹ ਪੈਣ ਦੀਆਂ ਰਿਪੋਰਟਾਂ ਹਨ ਜਦਕਿ ਕਈ ਇਲਾਕਿਆਂ ਵਿੱਚ ਕਿਣ-ਮਿਣ ਹੀ ਹੋਈ ਹੈ।

ਐਤਵਾਰ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ ਤੇ ਮੁਹਾਲੀ ਵਿੱਚ 1 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਪੈਣ ਨਾਲ ਇਨ੍ਹਾਂ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ 3 ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ। ਹੋਰਨਾਂ ਸ਼ਹਿਰਾਂ ’ਚ ਤਾਪਮਾਨ ਆਮ ਨਾਲੋਂ ਡੇਢ ਤੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ, ਸੰਗਰੂਰ ਵਿੱਚ 24.4, ਫਤਹਿਗੜ੍ਹ ਸਾਹਿਬ ਵਿੱਚ 25.2, ਗੁਰਦਾਸਪੁਰ ’ਚ 22.5, ਲੁਧਿਆਣਾ ’ਚ 23.1, ਬਰਨਾਲਾ, ਜਲੰਧਰ, ਮੋਗਾ ’ਚ 24 ਡਿਗਰੀ ਤੇ ਅੰਮ੍ਰਿਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਮੁਕਤਸਰ ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।


10 ਦਸੰਬਰ ਤੋਂ ਆਵੇਗੀ ਤਾਪਮਾਨ ਵਿੱਚ ਗਿਰਾਵਟ
ਸਕਾਈਮੇਟ ਮੌਸਮ ਦੇ ਮੁੱਖ ਮੌਸਮ ਵਿਗਿਆਨੀ ਮਹਲੇ ਪਲਾਵਤ ਮੁਤਾਬਕ 8 ਤੇ 9 ਦਸੰਬਰ ਨੂੰ ਮੁੜ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਪਰ 10 ਦਸੰਬਰ ਤੋਂ ਦਿੱਲੀ-ਐਨਸੀਆਰ ‘ਚ ਮੌਸਮ ‘ਚ ਪੂਰੀ ਤਰ੍ਹਾਂ ਬਦਲਾਅ ਦੇਖਣ ਨੂੰ ਮਿਲੇਗਾ। ਉੱਤਰੀ ਦਿਸ਼ਾ ਤੋਂ ਆ ਰਹੀ ਠੰਢ ਨਾਲ ਦਿੱਲੀ ‘ਚ ਸਰਦੀ ਵਧੇਗੀ, ਜਿਸ ਤੋਂ ਬਾਅਦ ਤਾਪਮਾਨ ‘ਚ ਲਗਾਤਾਰ ਗਿਰਾਵਟ ਆਵੇਗੀ।

LEAVE A REPLY

Please enter your comment!
Please enter your name here