ਮਾਨਸਾ, 23 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਗ੍ਰਾਮੀਣ ਬੈਂਕ ਵੱਲੋਂ ਫੱਤਾ ਮਾਲੋਕਾ ਵਿਖੇ ਆਪਣੀ 440 ਵੀਂ ਬਰਾਂਚ ਖੋਲੀ ਗਈ ਜਿਸ ਦਾ ਉਦਘਾਟਨ ਮਾਨਯੋਗ ਸ਼੍ਰੀ ਸੰਜੀਵ ਸ਼ਰਮਾ ਆਰ ਐਮ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਤੇ ਫੱਤਾ ਮਾਲੋਕਾ ਦੇ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਲਗਵਾਈ। ਭੋਗ ਉਪਰੰਤ ਆਰ ਐਮ ਸੰਜੀਵ ਸ਼ਰਮਾ ਨੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜਾਬ ਗ੍ਰਾਮੀਣ ਬੈਂਕ ਦੀ 440 ਵੀਂ ਬਰਾਂਚ ਹੈ ਜਿਹੜੀ ਤੁਹਾਡੀ ਆਪਣੀ ਬੈਂਕ ਹੈ। ਬਰਾਂਚ ਮੈਨੇਜਰ ਸੁਰਿੰਦਰ ਕੁਮਾਰ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਫੱਤਾ ਮਾਲੋਕਾ ਵਿਖੇ ਬਰਾਂਚ ਖੋਲੀ ਗਈ ਹੈ। ਇਸਦੇ ਸਾਰੇ ਮੁਲਾਜ਼ਮ ਬਹੁਤ ਮਿਹਨਤੀ ਸਟਾਫ ਹੈ। ਇਹ ਬੈਂਕ ਤੁਹਾਡੀ ਬੇਸ਼ੱਕ ਇਸਦੇ ਮੁਲਾਜ਼ਮਾਂ ਦੀ ਬਦਲੀ ਹੁੰਦੀ ਰਹਿੰਦੀ ਹੈ ਪਰ ਬੈਂਕ ਅਤੇ ਬੈਂਕ ਦੇ ਖਾਤਾਧਾਰਕ ਇੱਥੇ ਹੀ ਰਹਿਣਗੇ। ਸੋ ਬੈਂਕ ਦੀਆਂ ਸੇਵਾਵਾਂ ਲੈਣ ਲਈ ਬੈਂਕ ਵਿੱਚ ਖਾਤੇ ਅਤੇ ਹਰ ਤਰ੍ਹਾਂ ਦੇ ਲੋਨ ਜਿਵੇਂ ਕਿ ਕਿਸਾਨ ਕ੍ਰੇਡਿਟ ਕਾਰਡ ਲਿਮਿਟ, ਟਰੈਕਟਰ ਲੋਨ, ਕਾਰ ਲੋਨ, ਘਰ ਲੋਨ, ਪਸ਼ੂ ਲੋਨ, ਕੰਬਾਈਨ ਲੋਨ, ਬਿਜ਼ਨਸ ਲੋਨ ਅਤੇ ਹਰ ਤਰ੍ਹਾਂ ਦੇ ਖੇਤੀਬਾੜੀ ਲੋਨ ਦਿੱਤੇ ਜਾਣਗੇ। ਅੰਤ ਵਿੱਚ ਬਰਾਂਚ ਮੈਨੇਜਰ ਸੁਰਿੰਦਰ ਕੁਮਾਰ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।