ਮਾਨਸਾ 23 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਜਿਲ੍ਹਾ ਮਾਨਸਾ ਦੇ
ਸਮੂਹ ਮੈਡੀਕਲ, ਆਯੂਰਵੈਦਿਕ, ਡੈਂਟਲ ਅਤੇ ਵੈਟਰਨਰੀ ਡਾਕਟਰਾਂ ਵੱਲੋਂ 6ਵੇਂ ਤਨਖਾਹ ਕਮਿਸ਼ਨ ਵਿੱਚ
ਐਨ.ਪੀ.ਏ. ਚ ਕਟੌਤੀ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਵੱਲੋਂ ਮਾਨਯੋਗ ਡਿਪਟੀ
ਕਮਿਸ਼ਨਰ ਮਾਨਸਾ ਜੀ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲ਼ੋਂ ਐਨ.ਪੀ.ਏ. ਦੀ ਪੁਰਾਣੇ
ਪੈਟਰਨ ਦੀ ਬਹਾਲੀ ਦੀ ਮੰਗ ਕੀਤੀ ਗਈ।
ਇਸ ਮੌਕੇ ਬੋਲਦਿਆਂ ਡਾ. ਰਣਜੀਤ ਰਾਏ ਤੇ ਡਾ. ਬਲਦੇਵ ਰਾਜ ਮਾਨਸਾ ਨੇ ਇਹਨਾਂ ਮੰਗਾਂ ਨੂੰ ਨਾ
ਮੰਨਣ ਦੀ ਸੂਰਤ ਵਿੱਚ ਮਿਤੀ 25 ਜੂਨ 2021 ਤੋਂ ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ
ਕਮੇਟੀ ਦੇ ਫੈਸਲੇ ਅਨੁਸਾਰ ਪੂਰਨ ਹੜਤਾਲ ਤੇ ਜਾਣ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਤੇ ਬੋਲਦਿਆਂ ਡਾ. ਕਮਲ ਗੁਪਤਾ ਤੇ ਡਾ. ਰਵੀ ਕਾਂਤ ਨੇ ਦੱਸਿਆ ਕਿ ਇਹ
ਐਨ.ਪੀ.ਏ. ਡਾਕਟਰਜ ਨੂੰ ਉਨ੍ਹਾਂ ਦੀ ਲੰਬੀ ਪੜ੍ਹਾਈ ਤੇ ਨੌਕਰੀ ਚ ਦੇਰ ਨਾਲ ਆਉਣ ਦੀ ਭਰਪਾਈ ਵਜੋਂ ਦਿੱਤਾ
ਗਿਆ ਹੈ। ਉਹਨਾਂ ਸਰਕਾਰ ਤੋਂ ਐਨ.ਪੀ.ਏ. ਦੀ ਤੁਰੰਤ ਬਹਾਲੀ ਦੀ ਮੰਗ ਕੀਤੀ । ਇਸ ਮੌਕੇ ਡਾ. ਗੁਰਿੰਦਰ ਮੋਹਨ,
ਡਾ. ਵਿਕਾਸ ਬਾਂਸਲ, ਡਾ. ਜਸਕਰਨ ਸਿੰਘ, ਡਾ. ਇੰਦਰਜੀਤ ਤੇ ਡਾ. ਹਰਮਨ ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ।