*ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਐਸ ਡੀ ਐਮ ਦਫਤਰ ਸਰਦੂਲਗੜ ਨੂੰ ਦਿੱਤਾ ਮੰਗ ਪੱਤਰ*

0
10
Oplus_131072

ਸਰਦੂਲਗੜ੍ਹ, 30 ਜਨਵਰੀ:-  (ਸਾਰਾ ਯਹਾਂ/ਮੋਹਨ ਸ਼ਰਮਾ) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪੰਜਾਬ ਭੰਦੇਰ ਜਿਲ੍ਹਾ ਅਤੇ ਤਹਿਸੀਲ ਭੰਦੇਰ ਧਰਨਿਆਂ ਦੀ ਲੜੀ ਵਜੋਂ ਸਰਦੂਲਗੜ੍ਹ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਮੰਗ ਪੱਤਰ ਐਸਡੀਐਮ ਸਰਦੂਲਗੜ ਰਾਹੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ। ਜਿਸ ਵਿੱਚ ਮੁੱਖ ਮੰਗਾਂ ਮਹਿੰਗਾਈ ਨੂੰ ਨੱਥ ਮਾਰਨ ਦੀ ਮੰਗ ਕਰਦੇ ਹੋਏ ਮੰਗ ਕੀਤੀ ਗਈ ਕਿ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕੀਤਾ ਜਾਵੇ ਅਤੇ ਘਰੇਲੂ ਵਸਤੂ ਦੀ ਹਰ ਚੀਜ਼ ਸਸਤੇ ਰੇਟਾਂ ਤੇ ਮਜ਼ਦੂਰਾਂ ਨੂੰ ਮੁੱਹੀਆਂ ਕੀਤੀਆਂ ਜਾਣ। ਬਾਕੀ ਰਹਿੰਦੇ ਮਜ਼ਦੂਰਾਂ ਦੇ ਕਾਰਡ ਬਣਾਏ ਜਾਣ। ਪੇਂਡੂ ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਨਰੇਗਾ ਦਾ ਕੰਮ ਪੂਰੇ ਸਾਲ ਹਰ ਬਾਲਗ ਮੈਂਬਰ ਨੂੰ ਦਿੱਤਾ ਜਾਵੇ। ਦਿਹਾੜੀ 700 ਹੋਵੇ ਪੈਨਸ਼ਨ ਦੀ ਉਮਰ ਹੱਦ ਘਟਾ ਕੇ 55 ਸਾਲ ਕੀਤੀ ਜਾਵੇ ਅਤੇ ਬੁੜਾਪਾ ਪੈਨਸ਼ਨ 5000 ਕੀਤੀ ਜਾਵੇ। ਮਜ਼ਦੂਰ ਪੱਖੀ ਖੇਤੀ ਨੀਤੀ ਬਣਾਈ ਜਾਵੇ ਖੁਦਕਸ਼ੀਆਂ ਦਾ ਮੁਆਵਜ਼ਾ 10 ਲੱਖ ਰੁਪਏ ਦਿੱਤਾ ਜਾਵੇ। ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ। ਇਸ ਮੌਕੇ ਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ, ਕੁਸਲਾ ਪਿੰਡ ਦੇ ਪ੍ਰਧਾਨ ਬਲਜੀਤ ਸਿੰਘ, ਬੂਟਾ ਸਿੰਘ ਗਗਨ, ਜੁਗਰਾਜ ਖੋਖਰ, ਬੀਕੂ ਉਗਰਾਹਾਂ ਦੇ ਪਾਲੀ ਸਿੰਘ ਅਤੇ ਕੁਲਦੀਪ ਸਿੰਘ ਚਚੋਹਰ ਬਲਾਕ ਪ੍ਰਧਾਨ ਸੰਬੋਧਨ ਕਰਦੇ ਹੋਏ ਹਾਜ਼ਰ ਰਹੇ। V


LEAVE A REPLY

Please enter your comment!
Please enter your name here