
ਬੋਹਾ 01 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਗਾਮੀਵਾਲਾ ਤੇ ਹਾਕਮਵਾਲਾ ਦੇ ਵਿਚਕਾਰ ਸਥਿਤ ਸੋਲਰ ਪਲਾਂਟ ਦੀ ਵਾਸ਼ਿੰਗ ਦੇ ਠੇਕੇ ਦੇ ਵਿਵਾਦ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਵੱਲੋਂ 2 ਜੂਨ ਨੂੰ ਸੋਲਰ ਪਲਾਂਟ ਅੱਗੇ ਧਰਨਾ ਦਿੱਤਾ ਜਾਵੇਗਾ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਬਲਾਕ ਪ੍ਰਧਾਨ ਗੁਰਤੇਜ ਸਿੰਘ ਬਰੇ ਇਕਾਈ ਪ੍ਰਧਾਨ ਜਗਵੀਰ ਸਿੰਘ ਹਾਕਮਵਾਲਾ ਨੇ ਦੱਸਿਆ ਕਿ ਪਿਛਲੇ ਸਾਲ ਵਾਸ਼ਿੰਗ ਵਿਵਾਦ ਨੂੰ ਲੈ ਕੇ ਲਗਾਏ ਧਰਨੇ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਕਿ ਪਿੰਡ ਹਾਕਮਵਾਲਾ ਦੀ ਜ਼ਮੀਨ ਵਿੱਚ ਹਾਕਮਵਾਲਾ ਦਾ ਵਿਅਕਤੀ ਹੀ ਵਾਸ਼ਿੰਗ ਦਾ ਠੇਕਾ ਲੈ ਸਕਦਾ ਹੈ ਪਰ ਕੰਪਨੀ ਨੇ ਇਸ ਵਾਰ ਫੇਰ ਪਿੰਡ ਹਾਕਮਵਾਲਾ ਦੀ ਸੋਲਰ ਵਿਚ ਸਥਿਤ ਜ਼ਮੀਨ ਦਾ ਠੇਕਾ ਕਿਸੇ ਬਾਹਰ ਦੇ ਵਿਅਕਤੀ ਨੂੰ ਦੇ ਦਿੱਤਾ ਜਿਸ ਕਾਰਨ ਪਿੰਡ ਹਾਕਮਵਾਲਾ ਦੇ ਲੋਕਾਂ ਵਿੱਚ ਰੋਸ ਹੈ ਅਤੇ ਇਸੇ ਰੋਸ ਦੇ ਚੱਲਦਿਆਂ ਭਲਕੇ ਸੋਲਰ ਪਲਾਂਟ ਅੱਗੇ ਧਰਨਾ ਦਿੱਤਾ ਜਾਵੇਗਾ ।Attachments area
