ਚੰਡੀਗੜ੍ਹ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ।ਬਟਾਲਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਟੂਰੀਜ਼ਮ ਮੰਤਰੀ ਅਸ਼ਵਨੀ ਸੇਖੜੀ ਵਰਕਰਾਂ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਹਾਲੇ ਚਾਰ ਦਿਨ ਪਹਿਲਾਂ ਹੀ ਸੇਖੜੀ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਵੀ ਮਿਲਕੇ ਆਏ ਸੀ।ਸੋਮਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਤੌਰ ਤੇ ਐਲਾਨ ਕਰਗੇ।
ਮਾਝਾ ਇਲਾਕੇ ਵਿੱਚ ਸੇਖੜੀ ਕਾਂਗਰਸ ਦਾ ਹਿੰਦੂ ਚੇਹਰਾ ਸੀ।ਹਾਲੇ ਚਾਰ ਸਾਲ ਪਹਿਲਾਂ ਹੀ ਸੇਖੜੀ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਵੀ ਮਿਲ ਕੇ ਆਏ ਹਨ।ਵੇਖਿਆ ਜਾਵੇ ਤਾਂ ਕੈਪਟਨ ਅਤੇ ਸਿੱਧੂ ਦੇ ਝਗੜੇ ਵਿੱਚ ਅਕਾਲੀ ਦਲ ਨੂੰ ਫਾਇਦਾ ਮਿਲ ਰਿਹਾ ਹੈ।ਸੋਮਵਾਰ ਨੂੰ ਸੁਖਬੀਰ ਬਾਦਲ ਸੇਖੜੀ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨਗੇ।
ਬਸਪਾ ਨਾਲ ਗੱਠਜੋੜ ਮਗਰੋਂ ਅਕਾਲੀ ਦਲ ਕਾਂਗਰਸੀ ਲੀਡਰਾਂ ਨੂੰ ਪੱਟ ਰਹੀ ਹੈ।ਭਾਜਪਾ ਨਾਲ ਨਾਤਾ ਟੁੱਟਣ ਅਤੇ NDA ਛੱਡਣ ਤੋਂ ਬਾਅਦ, ਅਕਾਲੀ ਦਲ ਪੰਜਾਬ ਦੇ ਸ਼ਹਿਰੀ ਵੋਟ ਬੈਂਕ ਲਈ ਹਿੰਦੂ ਚਿਹਰਿਆਂ ‘ਤੇ ਕਬਜ਼ਾ ਕਰਨ ਦੀ ਤਾਕ ਵਿੱਚ ਹੈ।
ਦੱਸ ਦੇਈਏ ਕਿ ਪਹਿਲਾਂ ਸ਼ਹਿਰੀ ਵੋਟ ਬੀਜੇਪੀ ਲੈਂਦੀ ਸੀ ਅਤੇ ਪੇਂਡੂ ਵੋਟ ਅਕਾਲੀ ਦਲ ਕੋਲ ਹੁੰਦਾ ਸੀ।ਇਸ ਨਾਲ ਮਿਲ ਜੁਲਕੇ ਸਰਕਾਰ ਬਣ ਜਾਂਦੀ ਸੀ।ਇਸ ਵਾਰ ਸਿਆਸੀ ਸਮੀਕਰਨ ਬਦਲੇ ਹਨ ਤਾਂ ਅਕਾਲੀ ਦਲ ਹਨ ਤਾਂ ਅਕਾਲੀ ਦਲ ਨੇ ਸਿਆਸੀ ਚਾਲ ਵੀ ਬਦਲ ਦਿੱਤੀ ਹੈ।