
ਚੰਡੀਗੜ੍ਹ 31,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਕਾਂਗਰਸ ‘ਚ ਕੁੱਝ ਨਵੀਆਂ ਨਿਯੁਕਤੀਆਂ ਹੋਈ ਹਨ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵਧਾਈ ਦਿੱਤੀ ਹੈ। ਵੜਿੰਗ ਨੇ ਕਾਨੂੰਨ ਅਤੇ RTI ਵਿਭਾਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪ੍ਰਵਾਨਿਤ ਉੱਘੇ ਵਕੀਲਾਂ ਦੀ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸੰਸਥਾ ਦੇ ਹਿੱਤ ਵਿਚ ਨਵ-ਨਿਯੁਕਤ ਅਹੁਦੇਦਾਰ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ।
ਕਾਂਗਰਸ ਕਮੇਟੀ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਬਿਪਨ ਘਈ ਨੂੰ ਚੇਅਰਮੈਨ, ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਤੇ ਬੁਲਾਰਾ, ਭੁਪਿੰਦਰ ਘਈ ਨੂੰ ਜਨਰਲ ਸੈਕਟਰੀ, ਏ. ਪੀ. ਐੱਸ. ਸੰਧੂ ਨੂੰ ਜਨਰਲ ਸੈਕਟਰੀ, ਦਿਪਾਂਸ਼ੂ ਮਹਿਤਾ ਨੂੰ ਸੈਕਟਰੀ, ਅਪੂਰਵਾ ਆਰਯਾ ਨੂੰ ਸੈਕਟਰੀ, ਜਸਕਰਨਜੀਤ ਸਿੰਘ ਸੀਵੀਆ ਨੂੰ ਸੈਕਟਰੀ, ਜੈਨਿਕਾ ਜੈਨ ਨੂੰ ਸੈਕਟਰੀ ਅਤੇ ਅਰਸ਼ਪ੍ਰੀਤ ਖਡਿਆਲ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
