
ਲੁਧਿਆਣਾ 28 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ): ਪੰਜਾਬ ਕਲੋਨਾਈਜਰਜ਼ ਐਂਡ ਡੀਲਰ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਲਾਂਬਾ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਲੁਧਿਆਣਾ ਰੋਡ ਕਾਸਾ ਲਿਬਰਲ ਰਿਜ਼ੋਰਟਸ ਵਿੱਚ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਮਨਮਾਨੀ ਅਤੇ ਕਾਲੇ ਕਾਨੂੰਨ ਆਮ ਜਨਤਾ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਉੱਪਰ ਥੋਪ ਰਹੀ ਹੈ ।ਪੰਜਾਬ ਸਰਕਾਰ ਨੇ NOC ਅਤੇ ਕੁਲੈਕਟਰ ਰੇਟ ਸੋਮਵਾਰ ਤੱਕ ਵਾਪਸ ਨਾ ਲਏ ਤਾਂ ਪੰਜਾਬ ਪੱਧਰ ਤੇ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਜਾਣਗੇ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੇਪਰ ਅੇੈਕਟ1995 ਦਸ ਦਿਨਾਂ ਦੇ ਅੰਦਰ ਅੰਦਰ ਸੋਧ ਕਰਕੇ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਜੇ ਕਰਨਾ ਮੰਨੀਆਂ ਗਈਆਂ ਤਾਂ ਇਸ ਪੰਜਾਬ ਸਰਕਾਰ ਦੇ ਨਾਸੀਂ ਧੂੰਆਂ ਲਿਆ ਦੇਵਾਂਗੀ । ਇਸ ਮੌਕੇ ਮੀਤ ਪ੍ਰਧਾਨ ਦੀਪਕ ਬਡਿਆਲ,

ਜਰਨਲ ਸਕੱਤਰ ਅੰਕੁਰ ਸਿੰਗਲਾ ,ਨੇ ਵੀ ਆਪਣੇ ਸੰਬੋਧਨ ਵਿਚ ਕਿਹਾ ਕਿ ਐਨ ਓ ਸੀ ਦੀ ਸ਼ਰਤ ਲਾ ਕੇ ਜਿੱਥੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਭਾਰੀ ਨੁਕਸਾਨ ਕੀਤਾ ਹੈ ਉੱਥੇ ਹੀ ਆਮ ਜਨਤਾ ਤੇ ਵੀ ਬਹੁਤ ਵੱਡਾ ਬੋਝ ਪਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਇਸ ਨਾਲ ਪੰਜਾਬ ਸਰਕਾਰ ਦੇ ਰੈਵੇਨਿਊ ਵਿਚ ਵੀ ਘਾਟਾ ਹੋ ਰਿਹਾ ਹੈ ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਸ ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਉਹ ਆਪਣੇ ਸਾਰੇ ਕਾਲੇ ਕਾਨੂੰਨ ਅਤੇ ਬਿਨਾਂ ਮਤਲਬ ਤੋਂ ਖੁਸ਼ੀਆਂ ਸ਼ਰਤਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਪੂਰੇ ਪੰਜਾਬ ਅੰਦਰ ਪੰਜਾਬ ਪੱਧਰ ਤੇ ਰੋਸ ਧਰਨੇ ਸ਼ੁਰੂ ਕੀਤੇ ਜਾਣਗੇ। ਅੱਜ ਦੀ ਮੀਟਿੰਗ ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਅਤੇ ਕਲੋਨਾਈਜ਼ਰ ਐਸੋਸੀਏਸ਼ਨ ਦੇ ਹਜ਼ਾਰਾਂ ਵਰਕਰ ਪਹੁੰਚੇ ਹੋਏ ਸਨ ਜ਼ਿਲ੍ਹਾ ਮਾਨਸਾ ਤੋਂ ਬਲਜੀਤ ਸ਼ਰਮਾ ਪ੍ਰਧਾਨ ਦੀ ਅਗਵਾਈ ਹੇਠ ਵੀ ਇਕ ਵੱਡਾ ਜਥਾ ਪਹੁੰਚਿਆ ਹੋਇਆ ਸੀ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸ਼ਰਮਾ ਨੇ ਦੱਸਿਆ ਜੇ ਸਾਡੇ ਨਾਲ ਮਾਨਸਾ ਤੋਂ ਇੱਕ ਵੱਡਾ ਜਥਾ ਪਹੁੰਚਿਆ ਸੀ ਜਿਸ ਵਿਚ ਲਲਿਤ ਸ਼ਰਮਾ ,ਪੰਡਤ ਰਾਮ ਲਾਲ ਸ਼ਰਮਾ, ਇੰਦਰ ਸੈਨ ਅਕਲੀਆ, ਬਿੱਟੂ ਭੁਪਾਲ , ਧੀਰੂ ਗੋਇਲ, ਹਰਜਿੰਦਰ ਕੁਮਾਰ , ਬੀਨੂੰ ਝੁਨੀਰ ,ਈਸ਼ਵਰ ਗੋਇਲ ਐਡਵੋਕੇਟ, ਲਾਲ ਲੀਲਾ ਸਿੰਘ ਰਿਟਾਇਰਡ ਪਟਵਾਰੀ ,ਮਹਾਂਵੀਰ ਜੈਨ ਪਾਲੀ, ਅਮਿਤ ਜੈਨ ,ਸੁਖਜਿੰਦਰ ਬਿੱਲਾ, ਅਜੇ ਕੁਮਾਰ, ਇਸ ਤੋਂ ਇਲਾਵਾ ਦਰਜਨਾਂ ਅਹੁਦੇਦਾਰ ਪਹੁੰਚੇ ਹੋਏ ਸਨ ।ਇਸ ਮੌਕੇ ਬਲਜੀਤ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਯੂਨੀਅਨਾਂ ਦੀਆਂ ਸਾਰੀਆਂ ਮੰਗਾਂ ਜਲਦੀ ਨਹੀਂ ਮੰਗਦੀ ਹਾਂ

ਮਾਨਸਾ ਜ਼ਿਲ੍ਹੇ ਦੀਆਂ ਤਹਿਸੀਲਾਂ ਉੱਪਰ ਰੋਸ ਧਰਨੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਨੂੰ ਇਕ ਵੀ ਰਜਿਸਟਰੀ ਨਹੀਂ ਕਰਨ ਦਿੱਤੀ ਜਾਵੇਗੀ ।ਇਸ ਲਈ ਪੰਜਾਬ ਸਰਕਾਰ ਆਪਣੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਇਨ੍ਹਾਂ ਨੂੰ ਵਾਪਸ ਲਵੇ ਉਨ੍ਹਾਂ ਕਿਹਾ ਕਿ ਮਾਲਵੇ ਵਿੱਚੋਂ ਪੰਜਾਬ ਦੀ ਆਪ ਸਰਕਾਰ ਬਣਨ ਲਈ ਬਹੁਤ ਵੱਡੇ ਪੱਧਰ ਤੇ ਸੀਟਾਂ ਮਿਲੀਆਂ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਤੋਂ ਬਾਜ਼ ਆਵੇ ਨਹੀਂ ਤਾਂ ਮਾਰ ਮਾਲਵੇ ਦੇ ਲੋਕ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਸਬਕ ਸਿਖਾਉਣਗੇ।
