ਪੰਜਾਬ ਇਨਫਰਮੇਸ਼ਨ ਕਮਿਸ਼ਨਰਜ਼ ਵਲੋਂ ਸਵੈ-ਇੱਛਾ ਨਾਲ ਮੁੱਢਲੀ ਤਨਖਾਹ ਦਾ 30% ਮੁੱਖ ਮੰਤਰੀ ਰਾਹਤ ਫੰਡ-ਕੋਵਡ 19 ਵਿਚ ਦੇਣ ਦਾ ਫੈਸਲਾ

0
26

ਚੰਡੀਗੜ•, 20 ਅਪ੍ਰੈਲ, 2020(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ ਦੀ ਆਰਥਿਕਤਾ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਮੁੱਖ ਸਕੱਤਰ ਸ਼. ਕਰਨ ਅਵਤਾਰ ਸਿੰਘ ਦੀ ਅਪੀਲ ਤੇ ਮੁੱਖ ਸੂਚਨਾ ਕਮਿਸ਼ਨਰ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ (ਪੀਐਸਆਈਸੀ) ਦੇ ਰਾਜ ਸੂਚਨਾ ਕਮਿਸ਼ਨਰਾਂ ਨੇ ਅਗਲੇ ਤਿੰਨ ਮਹੀਨੇ (ਅਪ੍ਰੈਲ, 2020 ਤੋਂ) ਲਈ ਆਪਣੀ ਮੁੱਢਲੀ ਤਨਖਾਹ ਦਾ 30% ਹਿੱਸਾ ਮੁੱਖ ਮੰਤਰੀ ਰਾਹਤ ਫੰਡ -ਕੋਵਿਡ 19  ਵਿੱਚ ਦੇਣ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਦਾ ਸਮਰਥਨ ਕਰਨ ਅਤੇ ਉਭਰ ਰਹੇ ਜਨਤਕ ਸਿਹਤ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਹਿੱਤ ਸਾਰੇ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ਦੇ ਮੱਦੇਨਜ਼ਰ ਸੀਆਈਸੀ ਅਤੇ ਸਾਰੇ ਐਸਆਈਸੀਜ਼ ਵਲੋਂ ਸਵੈ-ਇੱਛਾ ਨਾਲ ਇਸ ਫੈਸਲੇ ਪ੍ਰਤੀ ਸਹਿਮਤੀ ਪ੍ਰਗਟਾਈ ਗਈ।
——-

LEAVE A REPLY

Please enter your comment!
Please enter your name here