*ਪੰਜਾਬੀ ਸਾਹਿਤ ਕਲਾ ਮੰਚ ਵੱਲੋਂ 11 ਅਧਿਆਪਕਾਂ ਦਾ ਹੋਵੇਗਾ ਅਧਿਆਪਕ ਦਿਵਸ ਤੇ ਸਨਮਾਨ*

0
28

  ਬੁਢਲਾਡਾ 27 ਅਗਸਤ(ਸਾਰਾ ਯਹਾਂ/ਅਮਨ ਮਹਿਤਾ): ਅਧਿਆਪਕ ਦਿਵਸ ਤੇ ਹੋਣਹਾਰ 11 ਅਧਿਆਪਕਾਂ ਦਾ ਸਨਮਾਨ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ  ਉਪ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਵੱਖ ਵੱਖ ਕਾਡਰਾਂ ਵਿੱਚੋਂ ਗਿਆਰਾਂ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ। ਜਿਸ ਵਿਚ ਪ੍ਰਿੰਸੀਪਲ, ਲੈਕਚਰਾਰ ,ਮਾਸਟਰ ਕਾਡਰ, ਸੀਐਡ ਵੀ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ,ਪ੍ਰਾਇਮਰੀ ਅਧਿਆਪਕ ਸਾਮਿਲ ਹੋਣਗੇ। ਅਧਿਆਪਕਾਂ ਦੀ ਚੋਣ ਮੈਰਿਟ ਤੇ ਹੋਵੇਗੀ। ਅਧਿਆਪਕਾ ਦੀ ਚੋਣ ਕਰਨ ਲਈ ਕਮੇਟੀ ਵਿੱਚ ਗੁਰਜੰਟ ਸਿੰਘ ਬੱਛੋਆਣਾ,ਜੋਗਿੰਦਰ ਲਾਲੀ,ਰਜਿੰਦਰ ਵਰਮਾ,ਰਮੇਸ ਕੁਮਾਰ ,ਰਾਮਪਾਲ ਸਿੰਘ ਸਾਮਿਲ ਹਨ।

LEAVE A REPLY

Please enter your comment!
Please enter your name here