ਸਰਦੂਲਗੜ੍ਹ 6 ਜੂਨ ( (ਸਾਰਾ ਯਹਾ / ਬਲਜੀਤ ਪਾਲ): ਪੰਜਾਬੀ ਸਰੋਤਿਆਂ ਵੱਲੋਂ ਮੇਰੇ ਗੀਤਾਂ ਅਤੇ ਮੇਰੀ ਆਵਾਜ਼ ਨੂੰ ਦਿੱਤੇ ਜਾ ਰਹੇ ਪਿਆਰ ਸਦਕਾ ਮੈਂ ਹਮੇਸ਼ਾਂ ਪੰਜਾਬੀ ਸਰੋਤਿਆਂ ਦਾ ਰਿਣੀ ਰਹਾਂਗਾ। ਅੱਜ ਮੈਂ ਜਿਸ ਮੁਕਾਮ ਤੇ ਪਹੁੰਚਿਆ ਹਾਂ ਇਹ ਪੰਜਾਬੀ ਸਰੋਤਿਆਂ ਦੀ ਹੀ ਦੇਣ ਹੈ ਜਿੰਨਾਂ ਮੇਰੇ ਗੀਤਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਕੇ ਇਸ ਨਿਮਾਣੇ ਨੂੰ ਮਾਣ ਬਖਸਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਾਈਵੇ ਐਗਰੋ ਪੁਇੰਟ ਭੰਮੇ ਕਲਾਂ ਵਿਖੇ ਪਹੁੰਚੇ ਗੀਤਕਾਰ ਅਤੇ ਕਲਾਕਾਰ ਪ੍ਰੈਟੀ ਭੁੱਲਰ ਨੇ ਕੀਤਾ। ਉਨ੍ਹਾਂ ਕਿਹਾ ਕਿ ਉਸ ਦੀ ਆਵਾਜ਼ ਵਿੱਚ ਆਏ ਉਸ ਦੇ ਨਵੇਂ ਗੀਤ ‘ਰਿਆਲਟੀ’ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵੱਲੋਂ ਬਹੁਤ ਹੀ ਜਿਆਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਸਿਰਫ਼ ਤਿੰਨ ਦਿਨਾਂ ਵਿੱਚ ਤਿੰਨ ਲੱਖ ਦੇ ਜਿਆਦਾ ਲੋਕਾਂ ਨੇ ਪਸੰਦ ਕਰਕੇ ਆਪਣੇ ਵਿਊ ਦਿੱਤੇ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਸਰੋਤਿਆਂ ਵੱਲੋਂ ਉਸ ਦੇ ਪਹਿਲਾਂ ਆਏ ਗੀਤ ‘ਚੰਡੀਗੜ੍ਹ ਪੁਲਸ, ਰਪੀਟ ਗੇੜੀ, ਬੰਬ ਯਾਰ ਆਦਿ ਗੀਤਾਂ ਨੂੰ ਵੀ ਭਰਪੂਰ ਹੁੰਗਾਰਾ ਮਿਲਿਆ ਸੀ। ਪ੍ਰੈਟੀ ਭੁੱਲਰ ਨੇ ਕਿਹਾ ਕਿ ਉਹ ਗਿਣਤੀ ਪਿੱਛੇ ਨਹੀਂ ਭੱਜਦਾ ਸਗੋ ਹਮੇਸ਼ਾ ਸਾਫ਼ ਸੁਥਰੇ ਅਤੇ ਪ੍ਰੇਰਨਾ ਦਾਇਕ ਗੀਤ ਹੀ ਲਿਖਦਾ ਹੈ।ਜੋ ਸਰੋਤਿਆਂ ਵੱਲੋ ਪੰਸਦ ਵੀ ਕੀਤੇ ਜਾਂਦੇ ਹ। ਉਸ ਦੇ ਲਿਖੇ ਗੀਤ ਪੰਜਾਬੀ ਦੇ ਸਟਾਰ ਨਾਮਵਾਰ ਕਲਾਕਾਰ ਗਾ ਚੁੱਕੇ ਹਨ।ਉਨ੍ਹਾਂ ਨਾਲ ਆਏ ਸੁਖਵਿੰਦਰ ਸਿੰਘ ਸੁੱਖਾ ਭਾਊ, ਭੁਪਿੰਦਰ ਸਰਾਂ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਅੈਮੀ ਵਿਰਕ ਦਾ ਗੀਤ ‘ਚੰਡੀਗੜ੍ਹ ਦੀਆਂ ਕੁੜੀਆਂ’ ਜਿਸ ਨੇ ਪੰਜਾਬੀ ਸੰਗੀਤ ਚ ਧੂਮਾਂ ਮਚਾ ਦਿੱਤੀਆਂ ਸਨ। ਉਹ ਗੀਤ ਪ੍ਰੈਟੀ ਭੁੱਲਰ ਦਾ ਹੀ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਭੁੱਲਰ ਦਾ ਨਵਾਂ ਗੀਤ ‘ਰੀਆਲਟੀ’ ਉਨ੍ਹਾਂ ਦੇ ਆਪਣੇ ਨਾਂ ਤੇ ਬਣਾਏ ਗਏ ਪ੍ਰੈਟੀ ਭੁੱਲਰ ਯੂ ਟਿਊਬ ਚੈਨਲ ਤੋਂ ਹੀ ਰਲੀਜ਼ ਕੀਤਾ ਹੈ। ਜਿੱਥੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਦੇ ਜੰਮਪਲ ਪ੍ਰੈਟੀ ਭੁੱਲਰ ਤੋਂ ਪੂਰੇ ਇਲਾਕੇ ਨੂੰ ਬਹੁਤ ਸਾਰੀਆਂ ਆਸਾਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਦੂਲਗੜ੍ਹ ਅਤੇ ਪੂਰੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇਗਾ।