
30,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀ ਪੀਰ ਨੇਬਰਹੁੱਡ ਕੈਂਪਸ ਰੱਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰੌਸ਼ਨੀ-ਕਮ-61ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਕੈਂਪਸ ਦੇ ਇੰਚਾਰਜ ਡਾ. ਸੰਦੀਪ ਗੁਪਤਾ ਨੇ ਇਸ ਪ੍ਰੋਗਰਾਮ ਦਾ ਆਗਾਜ ਕਰਦੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕੀਤਾ, ਮੌਕੇ ਤੇ ਲਵਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਵੱਲੋਂ ਸਟੇਜ ਸੰਭਾਲੀ ਗਈ ਐ ਸੀ ਏ ਦੀ ਵਿਦਿਆਰਥਣ ਨਵਜੋਤ ਕੌਰ ਵੱਲੋ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਤੇ ਰੌਸ਼ਨੀ ਪਾਉਂਦੇ ਹੋਏ ਨੇਬਰਹੁੱਡ ਕੈਂਪਸ ਰੱਲਾ ਦੇ ਪੇਂਡੂ ਖੇਤਰ ਵਿਚ ਐਜੂਕੇਸ਼ਨ ਬਾਬਤ ਮਹੱਤਵਪੂਰਨ ਤੱਥ ਪੇਸ਼ ਕੀਤੇ ਤੇ ਪ੍ਰਾਪਤੀਆ ਤੋ ਜਾਣੂ ਕਰਵਾਇਆ। , ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਵਾਲ ਜਵਾਬ ਕੀਤੇ ਗਏ, ਵੱਖ-ਵੱਖ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸੋਲੋ, ਗਰੁੱਪ ਡਾਂਸ, ਗਿੱਧਾ ਅਤੇ ਭੰਗੜਾ ਪੇਸ਼ ਕਰ ਰੰਗਲਾ ਪੰਜਾਬ ਦਾ ਮਾਹੌਲ ਦੁਗਣਾ ਪੈਦਾ ਕੀਤਾ ਗਿਆ।ਪ੍ਰੋਗਰਾਮ ਦੀ ਅਗਵਾਈ ਕੰਪਿਊਟਰ ਵਿਭਾਗ ਡਾ. ਹਸਨ ਸਰਦਾਰ ਯੂਥ ਕੋਆਰਡੀਨੇਟਰ ਅਤੇ ਪ੍ਰੋ: ਮਨਪ੍ਰੀਤ ਕੌਰ ਸਹਾਇਕ ਯੂਥ ਕੋਆਰਡੀਨੇਟਰ ਵੱਲੋਂ ਕੀਤੀ ਗਈਇਸ ਮੌਕੇ ਤੇ ਡਾ. ਮੁਨੀਸ ਕੁਮਾਰ, ਪ੍ਰੋ: ਹਰਦੀਪ ਸਿੰਘ ਸਿੱਧੂ, ਪ੍ਰੋ: ਮਨਪ੍ਰੀਤ ਸਿੰਘ, ਪ੍ਰੋ:ਕੁਲਵਿੰਦਰ ਸਿੰਘ ਗੁੱਜਰਾਂ, ਸ੍ਰੀ ਸੰਦੀਪ ਕਪੂਰ, ਸ੍ਰੀਮਤੀ ਸੁਖਪਾਲ ਕੌਰ, ਬਲਜੀਤ ਕੋਰ, ਬਜਿੰਦਰ ਕੁਮਾਰ, ਮਨੀ, ਜਸਵਿੰਦਰ, ਜਸਵੀਰ ਸਿੰਘ, ਜਗਸੀਰ ਸਿੰਘ, ਰਾਜਪਾਲ ਸਿੰਘ, ਜਸਦੇਵ ਸਿੰਘ,ਜੱਗਰ ਸਿੰਘ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
