
ਮਾਨਸਾ, 01 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੀ ਅਗਵਾਈ ਚ ਮਹੀਨੇ ਭਰ ਤੋਂ ਮਨਾਏ ਜਾ ਰਹੇ ਪੰਜਾਬੀ ਮਾਹ ਦਾ ਸਮਾਪਤੀ ਸਮਾਗਮ ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਕਰਵਾਇਆ ਗਿਆ,ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਪੰਜਾਬੀ ਅਧਿਆਪਕਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਮਾਤ ਭਾਸ਼ਾ ਦੀ ਤਰੱਕੀ ਲਈ ਗੰਭੀਰ ਯਤਨ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 101 ਪੰਜਾਬੀ ਪੁਸਤਕਾਂ ਵੀ ਵਿਦਿਆਰਥੀਆਂ ਨੂੰ ਦਿੱਤੀਆਂ ਗਈਆ।
ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਹਰਿੰਦਰ ਸਿੰਘ ਭੁੱਲਰ ਨੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਸਿੱਖਿਆ ਵਿਭਾਗ ਵੱਲ੍ਵੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਵੀ ਸਮੇਂ ਸਮੇਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸਮਾਗਮ ਕਰਵਾਕੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਐਲਾਨ ਕੀਤਾ ਗਿਆ ਕਿ ਉਹ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਕੂਲ-ਸਕੂਲ ਜਾ ਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਹੋਰ ਗੰਭੀਰਤਾ ਨਾਲ ਜੋੜਿਆ ਜਾਵੇਗਾ।
ਸਨਮਾਨਿਤ ਹੋਣ ਵਾਲੇ ਪੰਜਾਬੀ ਅਧਿਆਪਕਾ ਬਲਵਿੰਦਰ ਸਿੰਘ ਬੋਹਾ,ਵਿਨੋਦ ਮਿੱਤਲ ਮਾਨਸਾ, ਜਸਮੀਤ ਸਿੰਘ ਬਹਿਣੀਵਾਲ,ਬਚਿੱਤਰ ਸਿੰਘ ਬੁਰਜ ਭਲਾਈਕੇ, ਫਲਰਾਜ਼ ਸ਼ਰਮਾਂ ,ਹਰਜਿੰਦਰ ਕੌਰ ਮਾਖਾ,ਸੁਮਨ ਗਰਗ ਬਹਿਣੀਵਾਲ,ਗੁਰਪ੍ਰੀਤ ਕੌਰ ਤਲਵੰਡੀ ਅਕਲੀਆ,ਵੀਰਪਾਲ ਕੌਰ ਚਹਿਲਾਂਵਾਲੀ, ਡਾ.ਗੁਰਪ੍ਰੀਤ ਕੌਰ ਮਾਨਸਾ,ਸੁਖਬੀਰ ਕੌਰ ਫਤਹਿਗੜ੍ਹ ਨੌ ਆਬਾਦ ( ਨਵਾਂਪਿੰਡ) ਅਤੇ ਖੇਡਾਂ ਦੀ ਪ੍ਰਫੁੱਲਤਾ ਲਈ ਯੋਗਦਾਨ ਪਾਉਣ ਵਾਲੇ ਡੀ ਐੱਮ ਸਪੋਰਟਸ ਗੁਰਦੀਪ ਸਿੰਘ,ਸੁਖਜੀਤ ਕੌਰ ਡੀ.ਪੀ.ਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਚਹਿਲਾਂਵਾਲੀ,ਦਲਜੀਤ ਸਿੰਘ ਡੀ. ਪੀ. ਈ ਸਰਕਾਰੀ ਹਾਈ ਸਕੂਲ, ਬਹਿਣੀਵਾਲ ਨੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਵੋਂ ਪੰਜਾਬੀ ਭਾਸ਼ਾ ਸਬੰਧੀ ਵਿਢੀ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਹਰ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਮੁੱਖ ਅਧਿਆਪਕਾ ਸਰੋਜ ਗੋਇਲ,ਸਕੂਲ ਇੰਚਾਰਜ ਕ੍ਰਿਸ਼ਨ ਕੁਮਾਰ,ਪੰਚਾਇਤ ਮੈਂਬਰ, ਜੁਗਰਾਜ ਸਿੰਘ ਬੱਬੀ, ਸਕੂਲ ਉਪ ਚੇਅਰਪਰਸਨ ਲਖਵਿੰਦਰ ਕੌਰ, ਕਮੇਟੀ ਮੈਂਬਰ ਸਾਬਕਾ ਫੌਜੀ ਜਸਵੰਤ ਸਿੰਘ ਹਾਜ਼ਰ ਸਨ।
