ਪੰਜਾਬੀ ਪੀ ਰਹੇ ਗੈਰ ਮਿਆਰੀ ਸ਼ਰਾਬ! ਨਹੀਂ ਹੋ ਰਹੇ ਟੈਸਟ

0
46

ਚੰਡੀਗੜ੍ਹ 24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ (Punjab) ਵਿੱਚ ਸ਼ਰਾਬ ਦਾ ਮਿਆਰ ਟੈਸਟ (Liquor Quality Test) ਨਹੀਂ ਹੋ ਰਿਹਾ। ਇਸ ਕਰਕੇ ਹੀ ਲੋਕ ਗੈਰ ਮਿਆਰੀ ਸ਼ਰਾਬ ਪੀ ਰਹੇ ਹਨ। ਇਹ ਉਸ ਵੇਲੇ ਸਾਹਮਣੇ ਆਈ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ (Punjab Haryana High Court) ਨੇ ਪੰਜਾਬ ਸਰਕਾਰ (Punjab Government) ਨੂੰ ਹੁਕਮ ਦਿੱਤੇ ਕਿ ਸ਼ਰਾਬ ਦੇ ਮਿਆਰ ਤੇ ਮਿਕਦਾਰ ਦੀ ਪਰਖ ਲਈ ਕੋਈ ਢਾਂਚਾ ਕਾਇਮ ਕੀਤਾ ਜਾਏ।

ਸ਼ਰਾਬ ਦੀ ਪਰਖ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦਿਆਂ ਜਸਟਿਸ ਅਰਵਿੰਦ ਸਿੰਘ ਸੰਗਵਾਨ ਨੇ ਸੂਬੇ ਦੇ ਡਾਇਰੈਕਟਰ ਜਨਰਲ ਪੁਲਿਸ ਤੇ ਗ੍ਰਹਿ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੋਵੇਂ ਮਿਆਰ ਤੇ ਮਿਕਦਾਰ ਟੈਸਟ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਮੁਹੱਈਆ ਕਰਵਾਉਣ ਲਈ ਹਲਫਨਾਮੇ ਦਾਇਰ ਕਰਨ। ਜਸਟਿਸ ਸਾਂਗਵਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੁਲਿਸ ਤੇ ਆਬਕਾਰੀ ਵਿਭਾਗਾਂ ਦੀ ਦੀ ਇਹ ਜ਼ਿੰਮੇਵਾਰੀ ਹੈ ਕਿ ਸ਼ਰਾਬ ਦੇ ਟੈਸਟ ਯਕੀਨੀ ਬਣਾਏ ਜਾਣ।

ਜਸਟਿਸ ਸਾਂਗਵਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੈਬ ਵੱਲੋਂ ਯੋਜਨਾਬੱਧ ਵਿਸ਼ਲੇਸ਼ਣ ਰਾਹੀਂ ਗੁਣਾਤਮਕ ਟੈਸਟ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹ ਮਨੁੱਖੀ ਖਪਤ ਲਈ ਯੋਗ ਹੈ ਸੀ ਜਾਂ ਨਹੀਂ। ਜਸਟਿਸ ਸਾਂਗਵਾਨ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ ਜੋ ਵਿਸ਼ੇਸ਼ ਤੌਰ ‘ਤੇ ਸਰਕਾਰਾਂ ਨੂੰ ਮਿਆਰ ਤੇ ਮਿਕਦਾਰ ਟੈਸਟ ਕਰਵਾਉਣ ਲਈ ਫੋਰੈਂਸਿਕ ਸਾਇੰਸ ਲੈਬ ਸਥਾਪਤ ਕਰਨ ਲਈ ਪਾਬੰਦ ਕਰਦੇ ਹਨ।

LEAVE A REPLY

Please enter your comment!
Please enter your name here