*ਪੰਜਾਬੀ ਜ਼ਿਮਨੀ ਚੋਣਾਂ ਲਈ ਹੋ ਜਾਣ ਤਿਆਰ, ਜੇ ਤਿੰਨੇ CM ਚਿਹਰੇ ਜਿੱਤੇ ਤਾਂ ਹੋਣਗੀਆਂ ਉਪ ਚੋਣਾਂ*

0
171

24,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਜਲਦ ਹੀ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਜੇਕਰ ਤਿੰਨ ਪਾਰਟੀਆਂ ਦੇ ਮੁੱਖ ਮੰਤਰੀ ਚਿਹਰੇ ਜਿੱਤ ਜਾਂਦੇ ਹਨ ਤਾਂ ਉਪ ਚੋਣਾਂ ਹੋਣੀਆਂ ਤੈਅ ਹਨ। ਇਨ੍ਹਾਂ ਵਿੱਚ ਸੁਖਬੀਰ ਬਾਦਲ (Sukhbir Singh Badal) ਤੇ ਭਗਵੰਤ ਮਾਨ (Bhagwant Maan) ਫਿਰੋਜ਼ਪੁਰ ਤੇ ਸੰਗਰੂਰ ਤੋਂ ਸੰਸਦ ਮੈਂਬਰ ਹਨ।

ਦੂਜੇ ਪਾਸੇ ਸੀਐਮ ਚਰਨਜੀਤ ਚੰਨੀ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਰਹੇ ਹਨ। ਜੇਕਰ ਸੁਖਬੀਰ ਤੇ ਮਾਨ ਜਿੱਤ ਜਾਂਦੇ ਹਨ ਤਾਂ ਸੰਸਦੀ ਸੀਟ ਲਈ ਜ਼ਿਮਨੀ ਚੋਣ ਹੋਵੇਗੀ। ਦੂਜੇ ਪਾਸੇ ਜੇਕਰ ਚੰਨੀ ਦੋਵੇਂ ਸੀਟਾਂ ਜਿੱਤ ਜਾਂਦੇ ਹਨ ਤਾਂ ਉਹ ਚਮਕੌਰ ਸਾਹਿਬ ਜਾਂ ਭਦੌੜ ਵਿੱਚੋਂ ਕਿਸੇ ਇੱਕ ਨੂੰ ਛੱਡ ਦੇਣਗੇ ਜਿਸ ਤੋਂ ਬਾਅਦ ਉਸ ‘ਤੇ ਉਪ ਚੋਣ ਹੋਵੇਗੀ।

ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਮੁੱਖ ਮੰਤਰੀ ਚਿਹਰਾ ਹਨ। ਉਹ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਹੈ। ਉਹ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਚਰਨਜੀਤ ਚੰਨੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ। ਕਾਂਗਰਸ ਨੇ ਉਨ੍ਹਾਂ ਨੂੰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਜੇਕਰ ਕਾਂਗਰਸ ਦੁਬਾਰਾ ਸੱਤਾ ‘ਚ ਆਈ ਤਾਂ ਚੰਨੀ ਮੁੱਖ ਮੰਤਰੀ ਬਣ ਜਾਣਗੇ। ਇਸ ਲਈ ਉਨ੍ਹਾਂ ਨੂੰ 2 ਸੀਟਾਂ ਤੋਂ ਚੋਣ ਲੜਾਈ ਗਈ ਹੈ।

ਦਿਲਚਸਪ ਹੈ ਕਿ ਤਿੰਨੇ ਮੁੱਖ ਮੰਤਰੀ 20 ਫਰਵਰੀ ਨੂੰ ਪੋਲਿੰਗ ਵਾਲੇ ਦਿਨ ਆਪਣੇ ਲਈ ਵੋਟ ਨਹੀਂ ਪਾ ਸਕੇ ਸਨ। ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦੀ ਵੋਟ ਲੰਬੀ ਸੀਟ ‘ਤੇ ਹੈ। ਇੱਥੋਂ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ। ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਧੁਰੀ ਤੋਂ ਚੋਣ ਲੜੇ ਸਨ ਪਰ ਉਨ੍ਹਾਂ ਦੀ ਵੋਟ ਮੋਹਾਲੀ ਵਿੱਚ ਹੈ। ਚਰਨਜੀਤ ਚੰਨੀ 2 ਸੀਟਾਂ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦੀ ਵੋਟ ਖਰੜ ‘ਚ ਪਈ ਹੈ, ਜਿੱਥੋਂ ਹੋਰ ਕਾਂਗਰਸੀ ਉਮੀਦਵਾਰ ਮੈਦਾਨ ‘ਚ ਹਨ। ਉਨ੍ਹਾਂ ਇੱਥੇ ਵੋਟ ਪਾਈ।

LEAVE A REPLY

Please enter your comment!
Please enter your name here