*ਪੰਜਾਬੀਆਂ ਦਾ ਕੈਨੇਡਾ ‘ਚ ਖਤਰਨਾਕ ਕਾਰਾ!  ਸ਼ਰਾਬ ਦਾ ਠੇਕਾ ਲੁੱਟਿਆ*

0
106

 (ਸਾਰਾ ਯਹਾਂ/ਬਿਊਰੋ ਨਿਊਜ਼):ਪੰਜਾਬੀਆਂ ਨੇ ਕੈਨੇਡਾ ਵਿੱਚ ਇੱਕ ਹੋਰ ਵੱਡਾ ਕਾਰਾ ਕੀਤਾ ਹੈ। ਚਾਰ ਪੰਜਾਬੀ ਨੌਜਵਾਨਾਂ ਨੇ ਓਂਟਾਰੀਓ ’ਚ ਸ਼ਰਾਬ ਦਾ ਠੇਕਾ ਲੁੱਟ ਲਿਆ। ਉਹ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸੀ ਕਿ ਪੁਲਿਸ ਨੇ ਆਣ ਦਬੋਚਿਆ।

ਪੰਜਾਬੀਆਂ ਨੇ ਕੈਨੇਡਾ ਵਿੱਚ ਇੱਕ ਹੋਰ ਵੱਡਾ ਕਾਰਾ ਕੀਤਾ ਹੈ। ਇਸ ਨਾਲ ਭਾਈਚਾਰੇ ਦੀ ਸਾਖ ਨੂੰ ਮੁੜ ਦਾਗ ਲੱਗਾ ਹੈ। ਚਾਰ ਪੰਜਾਬੀ ਨੌਜਵਾਨਾਂ ਨੇ ਓਂਟਾਰੀਓ ’ਚ ਸ਼ਰਾਬ ਦਾ ਠੇਕਾ ਲੁੱਟ ਲਿਆ। ਉਹ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸੀ ਕਿ ਪੁਲਿਸ ਨੇ ਆਣ ਦਬੋਚਿਆ। ਪੁਲਿਸ ਨੇ ਉਨ੍ਹਾਂ ਤੋਂ ਹਜ਼ਾਰਾਂ ਡਾਲਰ ਦੀ ਕਰੰਸੀ ਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਹਾਸਲ ਜਾਣਕਾਰੀ ਮੁਤਾਬਕ ਓਂਟਾਰੀਓ ’ਚ ਯੌਰਕ ਪੁਲਿਸ ਨੇ ਮਿਸੀਸਾਗਾ ’ਚ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ 50 ਹਜ਼ਾਰ ਡਾਲਰ ਦੀ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸਨ। ਪੁਲਿਸ ਅਨੁਸਾਰ ਉਨ੍ਹਾਂ ਤੋਂ 20 ਹਜ਼ਾਰ ਡਾਲਰ ਦੀ ਕਰੰਸੀ ਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 

ਹਾਸਲ ਵੇਰਵਿਆਂ ਅਨੁਸਾਰ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), ਸਹਿਰਨਾਜਦੀਪ ਸਿੰਘ ਬਰਾੜ (25) ਤੇ ਲਵਪ੍ਰੀਤ ਸਿੰਘ (55) ਨੇ ਰਾਤ ਸਾਢੇ ਅੱਠ ਵਜੇ ਹਾਈਟੈਕ ਰੋਡ ਤੇ ਯੰਗ ਸਟਰੀਟ ’ਤੇ ਸਥਿਤ ਸਰਕਾਰੀ ਸ਼ਰਾਬ ਦੇ ਠੇਕੇ ਦੀ ਪਿਛਲੀ ਕੰਧ ਤੋੜੀ ਤੇ ਅੰਦਰੋਂ ਸ਼ਰਾਬ ਦੀਆਂ ਕਈ ਪੇਟੀਆਂ ਚੋਰੀ ਕਰ ਲਈਆਂ। ਉਹ ਇਨ੍ਹਾਂ ਪੇਟੀਆਂ ਨੂੰ ਥੋੜੀ ਦੂਰ ਖੜ੍ਹੇ ਕੀਤੇ ਕੰਟੇਨਰ ਵਿੱਚ ਲੱਦ ਰਹੇ ਸਨ। ਪੁਲਿਸ ਨੂੰ ਵੇਖ ਕੇ ਉਨ੍ਹਾਂ ਭੱਜਣ ਦਾ ਯਤਨ ਕੀਤਾ ਪਰ ਸਾਰੇ ਦਬੋਚ ਲਏ ਗਏ।

LEAVE A REPLY

Please enter your comment!
Please enter your name here