*ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ*

0
30

10 ਜੂਨ ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ)  ਤੱਤੀਆਂ ਤਵੀਆਂ ਤੇ ਬੈਠਣ ਵਾਲੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਰੇਲਵੇ ਰੋਡ ਵਿਖੇ ਸਮੂਹ ਸਾਧ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਬਾਹਰ ਤੋਂ ਆਏ ਗੁਰੂ ਪੰਥ ਦੇ ਮਹਾਨ ਕੀਰਤਨੀਏ ਅਤੇ ਕਥਾ ਵਾਚਕ ਭਾਈ ਅਮਨਦੀਪ ਸਿੰਘ ਜੀ ਪਟਿਆਲੇ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਰਾਮ ਸਿੰਘ ਮਾਇਸਰਖਾਨੇ ਵਾਲਿਆਂ ਦੇ ਰਾਗੀ ਜਥੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਉਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲ ਕੇ ਸੁਖੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਤੇ ਸਿੱਖਾਂ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੋੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸੱਜਣ ਲਈ ਪ੍ਰੇਰਿਆ ਉਹਨਾਂ ਕਿਹਾ ਕਿ ਹਰ ਇੱਕ ਧਰਮ ਦਾ ਕਰੋ ਸਤਿਕਾਰ ਸਿੱਖ ਲਈ ਜਰੂਰੀ ਕੇਸ ਤੇ ਦਸਤਾਰ ਇਸ ਮੌਕੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਸੋਨੂੰ ਕੋਹਲੀ, ਡਾਕਟਰ ਪ੍ਰਿਤਪਾਲ ਸਿੰਘ ਕੋਹਲੀ, ਗੁਰਨਾਮ ਸਿੰਘ ਕੋਹਲੀ, ਗੁਰਚਰਨ ਸਿੰਘ ਮਲਹੋਤਰਾ, ਮਾਸਟਰ ਕੁਲਵੰਤ ਸਿੰਘ, ਹਰਜਿੰਦਰ ਸਿੰਘ ਸਾਹਨੀ, ਪ੍ਰੇਮ ਸਿੰਘ ਦੋਦੜਾ, ਕੁਲਦੀਪ ਸਿੰਘ ਅਨੇਜਾ, ਜਸਵੰਤ ਸਿੰਘ, ਪਰਮਜੀਤ ਸਿੰਘ, ਪ੍ਰੀਤਇੰਦਰ ਸਿੰਘ ਕੋਹਲੀ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਵਾਲੀਆ, ਵਿੱਕੀ ਕੋਹਲੀ, ਆਗਿਆਪਾਲ ਸਿੰਘ ਨਾਗਪਾਲ, ਸੁਰਜੀਤ ਸਿੰਘ ਟੀਟਾ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਕਵਲਜੀਤ ਸਿੰਘ ਬੋਬੀ, ਮਿੱਠੂ ਸਿੰਘ, ਬਲਵਿੰਦਰ ਸਿੰਘ ਮੰਡੇਰ, ਤਨਜੋਤ ਸਿੰਘ ਸਾਹਨੀ, ਹਰਿੰਦਰ ਸਿੰਘ ਸਾਹਨੀ, ਜਗਮੋਹਨ ਸਿੰਘ ਆਦਿ ਨੇ ਹਾਜ਼ਰੀ ਲਗਵਾਈ।

LEAVE A REPLY

Please enter your comment!
Please enter your name here