ਬੁਢਲਾਡਾ 19 ਜਨਵਰੀ(ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਅਯੋਧਿਆ ਧਾਮ ਵਿਖੇ ਸ਼੍ਰੀ ਰਾਮ ਲਲਾ ਜੀ ਦੇ ਬਿਰਾਜਮਾਨ ਹੋਣ ਦੀ ਖੁਸ਼ੀ ਚ ਸਥਾਨਕ ਰਾਮ ਲੀਲਾ ਗਰਾਊਂਡ ਦੇ ਪੰਚਾਇਤੀ ਦੁਰਗਾ ਮਾਤਾ ਮੰਦਰ ਅੰਦਰ ਪੱ੍ਰਭੂ ਰਾਮ ਜੀ ਦੀ ਪਹਿਲੀ ਆਰਤੀ ਦਾ ਸਿੱਧਾ ਪ੍ਰਸਾਰਨ ਦਿਖਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਸਾਬਕਾ ਪ੍ਰਧਾਨ ਸ਼ਿਵ ਕਾਂਸਲ ਨੇ ਦੱਸਿਆ ਕਿ 500 ਸਾਲਾਂ ਤੋਂ ਹਿੰਦੂਆਂ ਦੀ ਆਸਥਾ ਦਾ ਪ੍ਰਤੀਕ ਸ਼੍ਰੀ ਰਾਮ ਮੰਦਰ ਜੋ ਇਸ ਸਦੀ ਵਿੱਚ ਸਾਡੀ ਪੀੜੀ ਨੂੰ ਵੇਖਣ ਲਈ ਨਸੀਬ ਹੋ ਰਿਹਾ ਹੈ। ਜਿਸ ਦੇ ਸੰਘਰਸ਼ ਵਿੱਚ ਅਨੇਕਾਂ ਹਿੰਦੂਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸ ਲੰਬੇ ਸੰਘਰਸ਼ ਤੋਂ ਬਾਅਦ 22 ਜਨਵਰੀ 2024 ਨੂੰ ਸ਼੍ਰੀ ਅਯੁਧਿਆ ਧਾਮ ਪੱ੍ਰਭੂ ਰਾਮ ਜੀ ਦਾ ਆਲੀਸ਼ਾਨ ਮੰਦਰ ਦੀ ਪਹਿਲੀ ਆਰਤੀ ਦਾ ਸਿੱਧਾ ਪ੍ਰਸ਼ਾਰਨ ਠੀਕ 11 ਵਜੇ ਰਾਮ ਲੀਲਾ ਗਰਾਊਂਡ ਦੇ ਦੁਰਗਾ ਮੰਦਰ ਦੇ ਹਾਲ ਵਿੱਚ ਵਿਖਾਇਆ ਜਾਵੇਗਾ। ਇਸ ਸੰਬੰਧੀ ਕੈਸ਼ੀਅਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਬੱਚਿਆਂ ਅਤੇ ਆਮ ਲੋਕਾਂ ਤੋਂ ਸ਼੍ਰੀ ਰਾਮ ਜੀ ਨਾਲ ਸੰਬੰਧਤ ਪ੍ਰਸ਼ਨ ਵੀ ਪੁੱਛੇ ਜਾਣਗੇ ਅਤੇ ਸਹੀ ਉੱਤਰ ਦੇਣ ਵਾਲਿਆਂ ਨੂੰ ਸਨਮਾਣਿਤ ਵੀ ਕੀਤਾ ਜਾਵੇ। ਇਸ ਮੌਕੇ ਹਾਲ ਵਿੱਚ ਸ਼ਾਮਲ ਲੋਕਾਂ ਵਿੱਚੋਂ 11 ਲੱਕੀ ਪੱ੍ਰਭੂ ਪ੍ਰੇਮੀਆਂ ਨੂੰ ਚਾਂਦੀ ਦੇ ਸਿੱਕੇ ਨਾਲ ਸਨਮਾਣਿਤ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਆਪਣੇ ਨਿੱਜੀ ਸਮੇਂ ਵਿੱਚ ਸਮਾਂ ਕੱਢ ਕੇ ਇਸ ਦਿਨ ਨੂੰ ਸ਼੍ਰੀ ਰਾਮ ਜੀ ਦੇ ਚਰਨਾ ਵਿੱਚ ਲਗਾਓ ਅਤੇ ਦੁਰਗਾ ਮੰਦਰ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਓ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਘਰ ਘਰ ਦੀਵੇ ਵੀ ਵੰਡੇ ਗਏ ਹਨ ਜੋ 22 ਦੀ ਰਾਤ ਨੂੰ ਘਰ ਘਰ ਦੀਵਾਲੀ ਮਨਾਓ। ਇਸ ਮੌਕੇ ਵਾਇਸ ਪ੍ਰਧਾਨ ਬੋਬੀ ਬਾਂਸਲ, ਮਹਿਲਾ ਪ੍ਰਮੁੱਖ ਸੰਗੀਤਾ ਤਨੇਜਾ, ਸਟੇਟ ਮੈਂਬਰ ਐਡਵੋਕੇਟ ਜੈਨੀ ਕਾਠ, ਸ਼ਿਵ ਕਾਂਸਲ, ਸੀ.ਏ. ਰਾਜ ਮਿੱਤਲ, ਜਸਵੰਤ ਰਾਏ ਸਿੰਗਲਾ, ਵਿਨੋਦ ਗਰਗ, ਐਡਵੋਕੇਟ ਮੁਕੇਸ਼ ਕੁਮਾਰ, ਸੁਰਿੰਦਰ ਬੱਬਲ, ਐਡਵੋਕੇਟ ਚੰਦਨ ਗੁਪਤਾ ਆਦਿ ਮੌਜੂਦ ਸਨ। ਫੋਟੋ : ਬੁਢਲਾਡਾ— ਘਰ ਘਰ ਦੀਵੇ ਅਤੇ ਸਮੱਗਰੀ ਵੰਡਦੇ ਹੋਏ ਪ੍ਰੀਸ਼ਦ ਦੇ ਮੈਂਬਰ