
ਮਾਨਸਾ 9ਜੂਨ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਦੇ ਭੋਗ ਤੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ। ਰਮਦਿੱਤੇ ਵਾਲਾ ਚੌਕ ਵਿੱਚ ਤਿੰਨ ਪਾਣੀ ਦੀਆਂ ਛਬੀਲਾਂ ਅਤੇ ਇਕ ਚਾਹ ਦਾ ਲੰਗਰ ਲਗਾਇਆ ਗਿਆ ਜੋ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਚੱਲਦਾ ਰਿਹਾ। ਇਸ ਇਸ ਪਾਣੀ ਦੀਆਂ ਛਬੀਲਾਂ ਅਤੇ ਚਾਹ ਦੇ ਲੰਗਰ ਵਿੱਚ ਹਜ਼ਾਰਾਂ ਹੀ ਲੋਕਾਂ ਲਈ ਚਾਹ ਅਤੇ ਠੰਡੇ ਪਾਣੀ ਪੀ ਕੇ ਇੱਥੇ ਪਿੱਛੇ ਲਗਾਏ ਟੇੈਟ ਵਿਚ ਬੈਠ ਕੇ ਸਿੱਧੂ ਮੂਸੇਵਾਲਾ ਬਾਰੇ ਦੁੱਖ ਜ਼ਾਹਰ ਕੀਤਾ ਅਤੇ ਆਪਣੇ ਮਨ ਦੇ ਵਲਵਲੇ ਦੱਸੇ। ਛਬੀਲਾਂ ਲਗਾਉਣ ਵਿੱਚ ਸਹਿਯੋਗ ਕਰਨ ਵਾਲੇ ਨਗਰ ਪੰਚਾਇਤ ਨੰਗਲ ਕਲਾਂ ਭਲੇਰੀਆ ਪੱਤੀ ਜਿਨ੍ਹਾਂ ਨੌਜਵਾਨਾਂ ਨੇ ਦਿਨ ਭਰ ਤਨਦੇਹੀ ਨਾਲ ਸੇਵਾ ਨਿਭਾਈ ਸੀਰਾ ਸਿੰਘ/ ਦਿਲਖੁਸ਼/ ਰੁਪਿੰਦਰ/ ਅਮਨ/ਕਾਲਾ/ ਲਵਜੋਤ/ ਬਿੱਕਰ ਭਲੇਰੀਆ/ ਜਗਤਾਰ ਭੁਲੇਰੀਆ/ ਬਲਜੋਤ/ ਕਾਲਾ/ ਕ੍ਰਿਸ਼ਨ ਸਿੰਘਾਂ ਨੰਗਲ ਕਲਾਂ ਤੋ ਇਲਾਵਾ ਫਰਵਾਹੀ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਨੇ ਭਾਗ ਲਿਆ ਅਤੇ ਗਰਾਮ ਪੰਚਾਇਤ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਦੀ ਅਗਵਾਈ ਵਿੱਚ ਵੀ ਪਿੰਡ ਪੰਚਾਇਤ ਅਤੇ ਨੌਜਵਾਨਾਂ ਨੇ ਇਸ ਮੌਕੇ ਸੇਵਾ ਨਿਭਾਈ ਅਤੇ ਇਸ ਤੋਂ ਇਲਾਵਾ ਸ਼ਿੰਦਰਪਾਲ ਸਿੰਘ ਚਕੇਰੀਆਂ ਮਾਸਟਰ ਸ਼ਮਸ਼ੇਰ ਸਿੰਘ ‘ਬਿਰਜ ਲਾਲ ਗੋਠਵਾਲ, ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਸਮਾਜ ਸੇਵੀ ਕਲੱਬਾਂ ਅਤੇ ਹੋਰ ਨੌਜਵਾਨਾਂ ਨੇ ਇਨ੍ਹਾਂ ਸਵਾਲਾਂ ਵਿਚ ਵਧ ਚੜ੍ਹ ਕੇ ਸਹਿਯੋਗ ਪਾਇਆ ਅਤੇ ਪੂਰਾ ਦਿਨ ਤਨਦੇਹੀ ਨਾਲ ਸੇਵਾ ਨਿਭਾਈ
