
ਮਾਨਸਾ, 23 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਰਜਿਸਟਰੀ ਕਰਵਾਉਣ ਸਬੰਧੀ ਲਗਾਈਆਂ ਬੇ ਲੋੜੀਆਂ ਸਰਤਾਂ ਕਾਰਨ ਐਨ ਓ ਸੀ ਲੈਣ ਲਈ ਲੋੜਬੰਦ ਲੋਕ ਹੋ ਰਹੇ ਹਨ ਖੱਜਲ ਖੁਆਰ। ਐਨ ਓ ਸੀ ਦੀਆਂ ਬੇ ਲੋੜੀਆਂ ਸਰਤਾਂ ਨੂੰ ਖਤਮ ਕਰਨ ਅਤੇ ਦਫਤਰਾਂ ਵਿੱਚ ਚਲ ਰਹੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇੱਥੋਂ ਦਾ ਪ੍ਰਸ਼ਾਸਨ ਕਿਸੇ ਵੀ ਡੀਲਰ ਜਾਂ ਐਸੋਸ਼ੀਏਸ਼ਨ ਦੀ ਅਤੇ ਨਾ ਹੀ ਸ਼ਹਿਰ ਦੇ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਹਨ।
15 ਅਗਸਤ 2024 ਨੂੰ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਇੱਕ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਸੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਐਨ.ਓ.ਸੀ. ਅਤੇ ਸ਼ਹਿਰ ਦਾ ਕੋਰ ਏਰੀਆ ਨਿਯੁਕਤ ਕਰਕੇ ਐਨ.ਓ.ਸੀ. ਲਈ ਮਾਨਸਾ ਦੇ ਲੋਕਾਂ ਨੂੰ ਕੁੱਝ ਹੱਦ ਤੱਕ ਰਾਹਤ ਦੇਵਾਂਗੇ, ਇਸਦੇ ਬਾਵਜੂਦ ਇਸ ਸ਼ਹਿਰ ਦੇ ਮੁੱਖ ਮੁੱਦਿਆਂ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ । ਜੇਕਰ ਪੰਜਾਬ ਸਰਕਾਰ ਵੋਟਾਂ ਲੈਣੀਆਂ ਚਾਹੁੰਦੀ ਹੈ ਤਾਂ ਵਪਾਰੀ ਵਰਗ ਦੀਆਂ ਜਾਇਜ਼ ਮੰਗਾਂ ਨੂੰ ਮੰਨਣਾ ਹੀ ਪਵੇਗਾ। ਮਾਨਸਾ ਦੇ ਲੋਕ ਆਪਣੀਆਂ ਰਜਿਸਟਰੀਆਂ ਵਾਸਤੇ ਦਰ ਦਰ ਧੱਕੇ ਖਾ ਰਹੇ ਹਨ। ਪ੍ਰੌਪਰਟੀ ਡੀਲਰ ਐਸੋਸੀਏਸ਼ਨ ਅਤੇ ਆਮ ਲੋਕਾਂ ਦੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਹੈ, ਨਾਂ ਹੀ ਸਰਕਾਰ ਦਾਂ ਕੋਈ ਚੁਣਿਆ ਹੋਇਆ ਨੁਮਾਇੰਦਾ ਇਸ ਗੱਲ ਵੱਲ ਧਿਆਨ ਦੇ ਰਿਹਾ ਹੈ।
ਡੀ.ਸੀ. ਸਾਹਿਬ ਵੱਲੋਂ ਬਣਾਈ ਗਈ ਕੋਰ ਕਮੇਟੀ ਕੌਰ ਏਰੀਆ ਘੋਸ਼ਿਤ ਕਰਨ ਅਤੇ ਜੋ ਕੁਲੈਕਟਰ ਰੇਟ ਵਿੱਚ ਕੀਤੇ ਗਏ ਨਜਾਇਜ ਵਾਧੇ ਨੂੰ ਖਤਮ ਕਰਨ ਅਤੇ ਜੋ ਰਕਬਾ ਨਜਾਇਜ ਕਲੋਨੀਆਂ ਵਿੱਚ ਪਾਇਆ ਗਿਆ ਹੈ, ਉਸ ਨੂੰ ਬਾਹਰ ਕੱਢਣ ਬਾਰੇ ਕਾਰਵਾਈ ਸਬੰਧੀ ਬੇਨਤੀ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨਸਾ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਪਹਿਲਾਂ ਜੋ ਡੀ.ਸੀ. ਸਾਹਿਬ ਸਨ, ਉਹਨਾਂ ਵੱਲੋਂ ਨਗਰ ਕੋਂਸਲ ਮਾਨਸਾ ਦੀ ਹੋਂਦ ਵਿੱਚ ਪੈਂਦੇ ਰਿਹਾਇਸੀ ਏਰੀਆ ਅਤੇ ਕਮਰਸ਼ੀਅਲ ਏਰੀਆ ਨੂੰ ਕੋਰ ਏਰੀਆ ਘੋਸਿਤ ਕਰਨ ਬਾਰੇ ਇੱਕ ਕੌਰ ਏਰੀਆ ਕਮੇਟੀ ਬਣਾਈ ਗਈ ਸੀ ਅਤੇ ਜਿਸ ਕੰਮ ਲਈ ਪ੍ਰਧਾਨ ਨਗਰ ਕੌਂਸਲ ਮਾਨਸਾ ਵੱਲੋਂ ਤਜਬੀਜ ਕੀਤੇ ਗਏ ਮੈਂਬਰ ਸਾਹਿਬਾਨਾ ਦੀ ਕੋਰ ਏਰੀਆ ਘੋਸਿਤ ਕਰਨ ਲਈ ਕਮੇਟੀ ਦਾ ਮਿਤੀ 27-10-2023 ਨੂੰ ਗਠਨ ਕੀਤਾ ਗਿਆ ਸੀ। ਹਲਕਾ ਵਧਾਇਕ ਦੀ ਯੋਗ ਅਗਵਾਹੀ ਹੇਠ ਇਸ ਕੋਰ ਕਮੇਟੀ ਦੀਆਂ ਤਕਰੀਬਨ 6/7 ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦੀ ਕਾਰਵਾਈ ਸਬੰਧੀ ਜਾਣਕਾਰੀ ਮੌਕੇ ਦੇ ਮੌਜੂਦਾ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਅਤੇ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜਨਰਲ ਨੂੰ ਜਾਣਕਾਰੀ ਹਿੱਤ ਭੇਜੀਆਂ ਗਈਆਂ ਸੀ ਅਤੇ ਨਗਰ ਕੌਂਸਲ ਵੱਲੋਂ ਬਣਦਾ ਕੌਰ ਏਰੀਆ ਨਿਯੁਕਤ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਲੋਕ ਸਭਾ ਦੇ ਚੋਣ ਕਾਰਨ ਇਸ ਤੇ ਕੋਈ ਕਾਰਵਾਈ ਨਹੀਂ ਹੋ ਸਕੀ। ਸਬੰਧਤ ਕੋਰ ਏਰੀਆ ਘੋਸ਼ਿਤ ਕਰਨ ਸਬੰਧੀ ਨਗਰ ਕੌਂਸਲ ਮਾਨਸਾ ਵਿਖੇ ਪੂਰਾ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਇਸ ਨੂੰ ਪਬਲਿਕ ਦਾ ਇਤਰਾਜ ਲੈਣ ਸਬੰਧੀ ਅਖਬਾਰ ਵਿੱਚ ਪ੍ਰਕਾਸ਼ਿਤ ਕਰਵਾਉਣਾ ਸੀ, ਪ੍ਰੰਤੂ ਇਸ ਸਬੰਧ ਵਿੱਚ ਕੋਈ ਅਗਲੇਰੀ ਕਾਰਵਾਈ ਨਹੀਂ ਹੋ ਸਕੀ। ਇਸ ਦੇ ਨਾਲ ਹੀ ਜੋ ਸ਼ਹਿਰ ਅੰਦਰ ਕੁਲੈਕਟਰ ਰੇਟ ਦੀ ਲਿਸਟ ਵਿੱਚ ਰੇਟਾਂ ਦਾ ਵਾਧਾ ਕੀਤਾ ਗਿਆ ਹੈ ਉਹ ਬਿਨਾਂ ਬਜਾਰੀ ਰੇਟ ਦੇ ਪੜਤਾਲ ਕੀਤੇ ਵੱਡੇ ਸ਼ਹਿਰਾਂ ਦੀ ਤਰਜ ਦੇ ਆਧਾਰ ਪਰ ਵਸਾਇਆ ਗਿਆ ਹੈ ਅਤੇ ਮੌਜੂਦਾ ਸਰਕਾਰ ਵਿੱਚ ਰੇਟਾਂ ਦਾ ਵਾਧਾ ਸਾਲ 2022 ਤੋਂ ਲੈ ਕੇ ਹੁਣ ਤੱਕ ਤੀਜੀ ਬਾਰ ਵਧਾਇਆ ਗਿਆ ਹੈ, ਜੋ ਕਿ ਆਮ ਪਬਲਿਕ ਦੀਆਂ ਜੇਬਾਂ ਉਪਰ ਨਜਾਇਜ ਬੋਝ ਪਾਇਆ ਗਿਆ ਹੈ ਅਤੇ ਆਪ ਜੀ ਦੀ ਧਿਆਨ ਵਿੱਚ ਇਹ ਵੀ ਲਿਆਂਦਾ ਜਾਂਦਾ ਹੈ ਕਿ ਕਈ ਏਰੀਆ ਵਿੱਚ ਬਜਾਰੀ ਕੀਮਤ ਨਾਲੋਂ ਕੁਲੈਕਟਰ ਰੇਟ ਬਹੁਤ ਜਿਆਦਾ ਹਨ ਅਤੇ ਸ਼ਹਿਰ ਦਾ ਕਾਫੀ ਏਰੀਆ ਅਣ-ਅਧਿਕਾਰਤ ਕਲੋਨੀ ਵਿੱਚ ਬਿਨ੍ਹਾਂ ਕਿਸੇ ਪੜਤਾਲ ਦੇ ਪਾਇਆ ਗਿਆ ਹੈ, ਜਦ ਕਿ ਉਹ ਏਰੀਆ ਮੌਕਾ ਪਰ ਕਿਸੇ ਵੀ ਕਲੌਨੀ ਦੇ ਨੇੜੇ ਨਹੀਂ ਲਗਦਾ ਹੈ, ਜਿਸ ਕਰਕੇ ਆਮ ਲੋਕ ਰਜਿਸਟਰੀਆਂ ਕਰਵਾਉਣ ਤੋਂ ਅਸਮੱਰਥ ਹਨ। ਮਜੂਦਾ ਡਿਪਟੀ ਕਮਿਸ਼ਨਰ ਮਾਨਸਾ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਜਿਸ ਲਈ ਮੈਨੂੰ ਕੁੱਝ ਸਮਾਂ ਚਾਹੀਦਾ ਹੈ।
ਸੋ ਅਸੀਂ ਪ੍ਰੋਪਰਟੀ ਐਸੋਸੀਏਸ਼ਨ ਵੱਲੋਂ ਆਪ ਜੀ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਕਿ ਵੱਖ-ਵੱਖ ਸ਼ਹਿਰਾਂ ਦੀ ਤਰਾਂ ਮਾਨਸਾ ਵਿੱਚ ਵੀ ਕੌਰ ਏਰੀਆ ਜਲਦੀ ਘੋਸ਼ਿਤ ਕੀਤਾ ਜਾਵੇ ਅਤੇ ਕੁਲੈਕਟਰ ਰੇਟ ਲਿਸਟ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ ਤਾਂ ਜੋ ਸ਼ਹਿਰ ਅੰਦਰਲੀ ਪ੍ਰੋਪਰਟੀ ਦੀਆਂ ਰਜਿਸਟਰੀਆਂ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਖਤਮ
ਖਤਮ ਕੀਤਾ ਜਾਵੇ। ਬਲਜੀਤ ਸ਼ਰਮਾ ਪ੍ਰਧਾਨ ਮਾਨਸਾ ਪ੍ਰੋਪਰਟੀ ਡੀਲਰ ਐਂਡ ਕਲੌਨੀਰਜ਼ ਐਸੋਸੀਏਸ਼ਨ, ਕੈਸੀ਼ਅਰ ਮਹਾਂਵੀਰ ਜੈਨ ਪਾਲੀ, ਰਵੀ ਕੁਮਾਰ ਗਰਗ, ਇੰਦਰਸੈਨ ਅਕਲੀਆ,
ਇਸ ਮੌਕੇ ਤੇ ਪ੍ਰਧਾਨ ਕਿਸਾਨ ਯੂਨੀਅਨ ਰੁਲਦੂ ਸਿੰਘ, ਕਰਨੈਲ ਸਿੰਘ, ਦੀਨਾ ਮੱਲ, ਬਲਵਿੰਦਰ ਸਿੰਘ ਕਾਕਾ, ਲਖਵਿੰਦਰ ਸਿੰਘ ਮੂਸਾ, ਕਾਮਰੇਡ ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਜਵੈਲਰਜ਼, ਭੀਸ਼ਮ ਸ਼ਰਮਾ, ਗਗਨਦੀਪ ਸ਼ਰਮਾ ਰੌਕੀ, ਮਾਧੋ ਮੁਰਾਰੀ, ਮੁਨੀਤ ਜੈਨ, ਸੁਰਿੰਦਰਜੀਤ ਸ਼ਰਮਾ, ਜਗਤਾਰ ਸਿੰਘ, ਗੋਪਾਲ ਰਾਜ ਪਾਲੀ, ਓਮ ਪ੍ਰਕਾਸ਼ ਬਿੱਟੂ, ਸੁਖਵਿੰਦਰ ਸਿੰਘ ਬਿੰਦਾ, ਗਿੰਨੀ ਬਾਂਸਲ, ਹੈਪੀ ਭੰਮਾ, ਅਸੋ਼ਕ ਕੁਮਾਰ ਗੋਗੀ, ਵਿਜੈ ਕੁਮਾਰ ਕਾਲਾ, ਹਨੀ ਮਿੱਤਲ, ਅੰਮ੍ਰਿਤਪਾਲ ਠੂਠਿਆਂਵਾਲੀ, ਸੁਨੀਤ ਜੈਨ, ਸੁਖਵਿੰਦਰ ਸਿੰਘ ਬਿੱਲਾ, ਵੀਰੂ ਰਾਮ ਸ਼ਰਮਾ, ਅਜੈ ਕੁਮਾਰ ਅਤੇ ਵੀਰੂ ਰਾਮ ਸ਼ਰਮ ਹਾਜ਼ਰ ਸਨ।
