*ਪ੍ਰੈੱਸ ਕਾਨਫਰੰਸ ਕਰਕੇ ਮਜੀਠੀਆ ਨੇ ਕਹੀਆਂ ਵੱਡੀਆਂ ਗੱਲਾਂ..!ਕੁੰਵਰ ਵਿਜੇ ਪ੍ਰਤਾਪ ਦਾ ‘ਆਪ’ ਜਾਣਾ ਕਾਲਾ ਦਿਨ ਐਲਾਨਿਆ *

0
50

21,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਇਤਿਹਾਸ ਚ ਅੱਜ ਕਾਲਾ ਦਿਨ ਹੈ। ਕੁੰਵਰ ਵਿਜੇ ਪ੍ਰਤਾਪ ਖਿਲਾਫ ਵਰ੍ਹਦਿਆਂ ਮਜੀਠੀਆ ਨੇ ਕਿਹਾ ਇਕ ਅਧਿਕਾਰੀ ਦੀ ਜ਼ਿੰਮੇਵਾਰੀ ਇਨਸਾਫ ਦੇਣ ਦੀ ਹੋਵੇ ਪਰ ਇਕ ਪਾਸੜ ਕਾਰਵਾਈ ਕਰਕੇ ਯੂਪੀਐਸਸੀ ‘ਤੇ ਕਾਲਾ ਧੱਬਾ ਲਾਇਆ। ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਕੇਜਰੀਵਾਲ ਨੇ IG ਨੂੰ ਅਕਾਲੀ ਦਲ ਖਿਲਾਫ ਜਾਂਚ ਲਈ ਪਲਾਂਟ ਕੀਤਾ ਸੀ।

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਆਪ (ਕੇਜਰੀਵਾਲ ਤੇ ਗਾਂਧੀ ਪਰਿਵਾਰ) ਦੀ ਮਿਲੀਭੁਗਤ ਦਾ ਸਬੂਤ ਹੋਰ ਕੋਈ ਨਹੀਂ ਮਿਲ ਸਕਦਾ। ਪਹਿਲਾਂ ‘ਆਪ’ ਤੇ ਕਾਂਗਰਸ ਨੇ ਸਰਕਾਰ ਬਣਾਈ।  ਪੰਜਾਬ ‘ਚ ਨਵੀਂ ਖੇਡ ਖੇਡੀ ਗਈ। ਆਪ ਦੇ ਵਿਧਾਇਕ ਕਾਂਗਰਸ ‘ਚ ਗਏ ਪਰ ਅਸਤੀਫੇ ਪ੍ਰਵਾਨ ਨਹੀਂ ਕੀਤੇ।

ਮਜੀਠੀਆ ਨੇ ਸਵਾਲ ਕਰਦਿਆਂ ਕਿਹਾ ਜਾਂਚ ਨੂੰ ਕੌਣ ਚਲਾ ਰਿਹਾ ਸੀ-, ਜਨਪਥ, ਜਾਖੜ, ਕੇਜਰੀਵਾਲ, ਸਿੱਧੂ ਚਲਾ ਰਹੇ ਸਨ। ਜਾਂਚ ਤੇ ਸਿਰਫ ਪੌਲੀਟਿਕਸ ਹੋ ਰਹੀ ਸੀ। ਉਨ੍ਹਾਂ ਕਿਹਾ ਹਾਈਕੋਰਟ ਨੇ ਆਪਣੇ ਫੈਸਲੇ ‘ਤੇ ਬਕਾਇਦਾ ਲਿਖਿਆ ਕਿ ਕੁੰਵਰ ਵਿਜੈ ਪ੍ਰਤਾਪ ਦੀ ਮਨਸ਼ਾ ਸਿਰਫ ਤੇ ਸਿਰਫ ਸਿਆਸਤ ਕਰਨਾ ਸੀ। ਸਾਰੇ benefit ਲੈ ਲਏ, ਕਾਂਗਰਸ ਤੇ ਆਪ ਨੇ ਵੱਡਾ ਖੇਡ ਰਚਿਆ।

ਮਜੀਠੀਆ ਨੇ ਕਿਹਾ ਜੱਜ ਸਾਹਿਬ ਨੇ ਜਿਹੜੇ ਇਲਜਾਮ ਲਾਏ ਸਨ ਉਹ ਸਪੱਸ਼ਟ ਹੋ ਗਏ। ਅੱਜ ਸਾਫ ਹੋ ਗਿਆ ਕਿ ਜੋ ਲੋਕ ਕਹਿੰਦੇ ਸੀ, ਜੋ ਹਾਈਕੋਰਟ ਤੇ ਜੋ ਵਿਰੋਧੀ ਧਿਰਾਂ ਕਹਿ ਰਹੀਆਂ ਸਨ ਕਿ ਇਸ ਮੁੱਦੇ ‘ਤੇ ਪੌਲੀਟਿਕਸ ਹੋ ਰਹੀ ਹੈ। ਬਾਕੀ SIT ਮੈਂਬਰ ਪੌਲੀਟਿਕਸ ਚ ਕਿਉਂ ਨਹੀਂ ਗਏ? 24 ਅਪ੍ਰੈਲ ਨੂੰ ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ SIT ਦੇ IG ਨੇ ਜਾਂਚ ਦੌਰਾਨ ਮੀਡੀਆ ਨੂੰ ਇੰਟਰਵਿਊ ਦਿੱਤੇ ਤਾਂ ਕਿ ਰਿਟਾਇਰਡ ਹੋਕੇ ਉਹ ਆਪਣੀ ਸਿਆਸੀ ਮਨਸ਼ਾ ਪੂਰਾ ਕਰ ਸਕੇ। 

ਮਜੀਠੀਆ ਨੇ ਮੰਗ ਕੀਤੀ ਕਿ ਦੁਰਵਰਤੋਂ ਕਰਨ ‘ਤੇ ਇਸ ਅਧਿਕਾਰੀ ਦੇ ਖਿਲਾਫ ਲੋਕਾਂ ਨੂੰ ਗੁੰਮਰਾਹ ਕਰਨ ਲਈ, ਧੋਖਾ ਕਰਨ ਲਈ ਪਰਚਾ ਹੋਵੇ ਤੇ ਇਸ ਦਾ ਨਾਰਕੋ ਟੈਸਟ ਹੋਵੇ। ਕੁੰਵਰ ਵਿਜੈ ਪ੍ਰਤਾਪ ਦੇ ਖਿਲਾਫ ਪਰਚਾ ਦਰਜ ਹੋਵੇ।

ਮਜੀਠੀਆ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਇਕ ਵੀ ਸ਼ਬਦ ਕੈਪਟਨ ਦੇ ਖਿਲਾਫ ਨਹੀਂ ਬੋਲਿਆ। ਕੇਜਰੀਵਾਲ ਨੇ ਕਿਸਾਨਾਂ  ਤੇ ਵਿਧਾਇਕਾਂ ਦੇ ਲਾਡਲਿਆਂ ਨੂੰ ਦਿੱਤੀਆਂ ਨੌਕਰੀਆਂ ਤੇ ਇਕ ਸ਼ਬਦ ਵੀ ਨਹੀਂ ਕਿਹਾ ਕਿਉਂਕਿ ਕੈਪਟਨ ਤੇ ਕੇਜਰੀਵਾਲ ਦੀ ਸੈਟਿੰਗ ਹੈ।

LEAVE A REPLY

Please enter your comment!
Please enter your name here