ਮਾਨਸਾ 26 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਰੋਟਰੀ ਕਲੱਬ ਮਾਨਸਾ ਵੱਲੋਂ ਰੋਟਰੀ ਇੰਟਰਨੈਸ਼ਨਲ ਜਿਲਾ 3090 ਵੱਲੋਂ ਗ੍ਰਾਂਟ ਚੋਂ ਆਈਆ ਦੋ ਹੱਥ ਰੇਹੜੀਆ ਕਲੱਬ ਦੇ ਸੀਨੀਅਰ ਮੈਂਬਰ ਅਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਦੀ ਹਾਜਰੀ ਵਿੱਚ ਦੋ ਲੋੜਵੰਦ ਵਿਅਕਤੀਆ ਨੂੰ ਸਪੁਰਦ ਕੀਤੀਆ ਗਈਆ। ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਰੋਟਰੀ ਸਾਰੇ ਸੰਸਾਰ ਚ ਸਮਾਜਿਕ ਕਾਰਜ ਕਰਨ ਵਾਲੀ ਸੰਸਥਾ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਰੋਟਰੀ ਦੁਆਰਾ ਵੱਖ ਵੱਖ ਖੇਤਰਾ ਚ ਸਹਿਯੋਗ ਦਿੱਤਾ ਜਾਂਦਾ ਹੈ। ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਹੋਰ ਸਮਾਜਿਕ ਕਾਰਜਾ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ। ਰੋਟਰੀ ਕਲੱਬ ਦੇ ਸੈਕਟਰੀ ਰਵੀ ਸਿੰਗਲਾ ਨੇ ਕਿਹਾ ਕਿ ਠੰਡ ਨੂੰ ਦੇਖਦੇ ਹੋਏ ਗਰੀਬ ਵਿਅਕਤੀਆ ਲਈ ਲੋੜੀਂਦੇ ਸਮਾਨ ਦੇ ਕੈਂਪ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਕੈਂਪ ਆਉਣ ਵਾਲੇ ਕੁਝ ਦਿਨਾ ਚ ਹੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੈਂਬਰ ਹੇਮ ਰਾਜ ਗਰਗ, ਡਾ. ਰਾਹੁਲ ਭਾਰਦਵਾਜ, ਅਸਿਸਟੈਂਟ ਗਵਰਨਰ ਐਡਵੋਕੇਟ ਅਮਨ ਮਿੱਤਲ, ਵਿਨੇ ਮਿੱਤਲ, ਪਰਮਜੀਤ ਸਦਿਓੜਾ, ਰੋਹਿਤ ਤਾਮਕੋਟ ਅਤੇ ਸਮਾਜ ਸੇਵੀ ਐਡਵੋਕੇਟ ਧਰਮਵੀਰ ਵਾਲੀਆ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।