ਮਾਨਸਾ , 4 ਜੁਲਾਈ (ਸਾਰਾ ਯਹਾ/ਬਪਸ): ਪ੍ਰੇਮੀ ਜੋੜੇ ਨੇ ਵੱਲੋਂ ਸਲਫਾਸ ਨਿਗਲਣ ਕਰਕੇ ਲੜਕੀ ਦੀ ਮੌਤ ਹੋ ਗਈ ਜਦ ਕਿ ਲੜਕੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਰੈਫਰ ਕਰ ਦਿੱਤਾ ਗਿਆ ਹੈ।ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਆਂਢੀ ਸੂਬੇ ਹਰਿਆਣੇ ਦੇ ਪਿੰਡ ਖਾਬੜ (ਫਤੇਹਾਬਾਦ) ਦਾ ਰਹਿਣ ਵਾਲਾ ਰੋਹਿਤਾਸ ਕੁਮਾਰ ਜੋ ਰਾਜਸਥਾਨ ਦੇ ਪਿੰਡ ਵਿਗਨ ਜਿਲ੍ਹਾ ਹਨੂੰਮਾਨਗੜ੍ਹ ਦੀ ਲੜਕੀ ਨੂੰ ਭਜਾਕੇ ਲੈ ਆਇਆ। ਉਕਤ ਪ੍ਰੇਮੀ ਜੋੜਾਂ ਟੈਕਸੀ ਕਰਕੇ ਸਰਦੂਲਗੜ੍ਹ ਵੱਲ ਆ ਰਿਹਾ ਸੀ।ਸਰਦੂਲਗੜ੍ਹ ਦੇ ਨਜਦੀਕ ਪਹੁੰਚਦਿਆ ਹੀ ਰਾਸਤੇ ਵਿੱਚ ਸਲਫਾਸ ਦੀਆ ਗੋਲੀਆ ਖਾ ਲਈਆ ਤਾਂ ਟੈਕਸੀ ਡਰਾਇਵਰਉਨ੍ਹਾਂ ਨੂੰ ਸਰਦੂਲਗੜ੍ਹ ਥਾਣੇ ਵਿਖੇ ਲੈ ਆਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਭਰਤੀ ਕਰਵਾ ਦਿੱਤਾ। ਇਲਾਜ ਦੋਰਾਨ ਲੜਕੀ ਨੇ ਸਿਵਲ ਹਸਪਤਾਲ ਵਿਖੇ ਦਮ ਤੋੜ ਦਿੱਤਾ। ਜਦ ਕਿ ਲੜਕੇ ਦੀ ਸਥਿਤੀ ਕਾਫੀ ਨਾਜੁਕ ਹੋਣ ਕਾਰਨ ਉਸ ਨੂੰ ਫਤੇਹਾਬਾਦ (ਹਰਿਆਣਾ) ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਟੈਕਸੀ ਡਰਾਇਵਰ ਨੂੰ ਲੈਣ ਗਈ ਹੈ। ਉਸ ਤੋ ਬਾਅਦ ਹੀ ਸਥਿਤੀ ਸਾਫ ਹੋਵੇਗੀ ਕਿ ਕੀ ਕਾਰਨ ਹੈ। ਉਨ੍ਹਾਂ ਕਿਹਾ ਸਾਰੀ ਜਾਣਕਾਰੀ ਕੁੜੀ ਦੇ ਵਾਰਿਸਾ ਨੂੰ ਦੇ ਦਿੱਤੀ ਗਈ ਹੈ। ਉਹ ਪਹੁੰਚ ਰਹੇ ਹਨ।ਇਸ ਸੰਬੰਧੀ ਲੜਕੇ ਦੇ ਭਰਾ ਰਤਨ ਕੁਮਾਰ ਨੇ ਕਿਹਾ ਕਿ ਉਸ ਦਾ ਭਰਾ ਘਰੋ ਮੋਟਰ ਸਾਈਕਲ ਤੇ ਆਇਆ ਸੀ। ਜਦ ਰਾਤ ਨੂੰ ਲੜਕੀ ਦੇ ਮਾਪੇ ਸਾਡੇ ਘਰ ਆਏ ਤਾਂ ਉਨ੍ਹਾ ਨੇ ਇਸ ਸੰਬਧੀ ਸਾਨੂੰ ਦੱਸਿਆ ਤਾਂ ਅਸੀ ਇਨ੍ਹਾ ਦੀ ਭਾਲ ਕਰ ਰਹੇ ਸੀ ਪਰ ਸਰਦੂਲਗੜ੍ਹ ਥਾਣੇ ਵਿੱਚੋ ਸਾਡੇ ਪਾਸ ਫੋਨ ਆਇਆਂ ਉਸ ਤੋ ਬਾਅਦ ਹੀ ਸਾਨੂੰ ਪਤਾ ਲੱਗਿਆ ਕਿ ਉਹ ਸਰਦੂਲਗੜ੍ਹ ਹਨ।