ਚੰਡੀਗੜ੍ਹ 16 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਗੁਰਦਾਸਪੁਰ ਦੀ ਵਸਨੀਕ ਮਨਦੀਪ ਕੌਰ ਤੇ ਉਸ ਦੇ ਪ੍ਰੇਮੀ ਦੀ ਸੁਰੱਖਿਆ ਦੀ ਮੰਗ ਕੀਤੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਘਰੋਂ ਭੱਜਿਆ ਜੋੜਾ ਅਦਾਲਤ ਤੋਂ ਸੁਰੱਖਿਆ ਦਾ ਹੱਕਦਾਰ ਹੈ। ਭਾਵੇਂ ਉਨ੍ਹਾਂ ‘ਚੋਂ ਇੱਕ ਵਿਆਹ ਲਈ ਯੋਗ ਨਹੀਂ ਹੈ ਤੇ ਦੋਵੇਂ ਲਿਵ-ਇਨ ‘ਚ ਰਹਿੰਦੇ ਹਨ।
ਪਿਆਰ ਕਰਨ ਵਾਲੇ ਜੋੜੇ ਵਿੱਚ, ਲੜਕਾ 20 ਸਾਲ ਛੇ ਮਹੀਨਿਆਂ ਤੇ ਲੜਕੀ ਦੀ ਉਮਰ 20 ਸਾਲ ਸੀ। ਦੋਵਾਂ ਨੇ ਅਦਾਲਤ ‘ਚ ਇੱਕ ਦੂਜੇ ਨਾਲ ਪਿਆਰ ਕਰਨ ਦਾ ਦਾਅਵਾ ਕੀਤਾ। ਦੋਵਾਂ ਦੀ ਤਰਫੋਂ, ਅਦਾਲਤ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਆਪਣੇ ਮਾਪਿਆਂ ਦੁਆਰਾ ਪੈਦਾ ਕੀਤੇ ਹਾਲਾਤ ਕਾਰਨ ਮਜਬੂਰੀਵੱਸ ਅਦਾਲਤ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਰਿਪੱਕ ਹਨ ਤੇ ਉਨ੍ਹਾਂ ਦੇ ਚੰਗੇ ਤੇ ਮਾੜੇ ਬਾਰੇ ਸੋਚ ਸਕਦੇ ਹਨ। ਦੋਵਾਂ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ ਪੰਚਕੂਲਾ ‘ਚ 20 ਸਤੰਬਰ ਨੂੰ ਹੋਇਆ ਸੀ।
ਜਸਟਿਸ ਮੋਗਾ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਜਾਇਜ਼ ਨਹੀਂ, ਪਰ ਇਹ ਕੋਈ ਮੁੱਦਾ ਨਹੀਂ। ਉਨ੍ਹਾਂ ਦੇ ਜ਼ਿੰਦਗੀ ਤੇ ਆਜ਼ਾਦੀ ਦੀ ਰਾਖੀ ਦੇ ਬੁਨਿਆਦੀ ਅਧਿਕਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਵੇਂ ਉਨ੍ਹਾਂ ਦਾ ਰਿਸ਼ਤਾ ਅਯੋਗ ਹੈ। ਬੈਂਚ ਨੇ ਕਿਹਾ ਕਿ ਭਾਵੇਂ ਇਹ ਹਿੰਦੂ ਮੈਰਿਜ ਐਕਟ ਦੀ ਧਾਰਾ ਪੰਜ ਦੀ ਉਲੰਘਣਾ ਹੈ, ਪਰ ਦੋਵੇਂ ਆਪਣੀ ਜਾਨ ਤੇ ਆਜ਼ਾਦੀ ਦੀ ਰਾਖੀ ਕਰਨ ਦੇ ਹੱਕਦਾਰ ਹਨ।
ਰਾਜ ਦਾ ਫਰਜ਼ ਬਣਦਾ ਹੈ ਕਿ ਉਹ ਨਾਗਰਿਕ ਦੀ ਜਾਨ ਤੇ ਆਜ਼ਾਦੀ ਦੀ ਰਾਖੀ ਕਰੇ। ਪਟੀਸ਼ਨ ਦਾ ਨਿਬੇੜਾ ਕਰਦਿਆਂ ਹਾਈਕੋਰਟ ਨੇ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪਟੀਸ਼ਨਕਰਤਾ ਜੋੜਾ ਦੁਆਰਾ ਸੁਰੱਖਿਆ ਦੀ ਮੰਗ ਕਰਦਿਆਂ ਅਰਜ਼ੀ ਦੀ ਪੜਤਾਲ ਕਰਨ ਤੇ ਸਹੀ ਫੈਸਲਾ ਲੈਣ ਤੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਆਦੇਸ਼ ਦਿੱਤੇ