*ਪ੍ਰਿੰਸੀਪਲ ਤੋਂ ਲੈ ਕੇ ਪ੍ਰਾਇਮਰੀ ਅਧਿਆਪਕਾਂ ਕਾਡਰ ਤੱਕ ਦੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ: ਰਾਜਿੰਦਰ ਵਰਮਾ*

0
39

 ਬੁਢਲਾਡਾ 5 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ ): ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਅਧਿਆਪਕ ਦਿਵਸ ਤੇ ਪ੍ਰਿੰਸੀਪਲ ਤੋਂ ਲੈ ਕੇ ਪ੍ਰਾਇਮਰੀ ਕਾਡਰ ਤੱਕ ਦੇ ਹੌਣਹਾਰ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਇਹ ਸਮਾਰੋਹ ਸਥਾਨਕ ਸੁੰਦਰ ਸਿਟੀ ਕਲੋਨੀ ਵਿਖੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ, ਉਪ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਮੰਚ ਵੱਲੋਂ ਹਰ ਸਾਲ ਵਧੀਆਂ ਸੇਵਾਵਾਂ ਦੇਣ ਵਾਲੇ ਹੌਣਹਾਰ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਹਨਾ ਕਿਹਾ ਕਿ ਇਸ ਵਾਰ ਵੱਖ ਵੱਖ ਕਾਡਰਾਂ ਵਿੱਚੋਂ ਗਿਆਰਾਂ ਅਧਿਆਪਕਾਂ ਦੀ ਚੋਣ ਕੀਤੀ ਗਈ। ਜਿਸ ਵਿਚ ਪ੍ਰਿੰਸੀਪਲ ਵਿਜੇ ਕੁਮਾਰ ਬੁਢਲਾਡਾ, ਲੈਕਚਰਾਰ ਪਰਮਿੰਦਰ ਤਾਗੜੀ ਬੋਹਾ, ਲੈਕਚਰਾਰ ਅੰਗਰੇਜ਼ੀ ਡਾਇਟ ਮਾਨਸਾ ਮੈਡਮ ਸਰੋਜ ਰਾਣੀ, ਮੈਡਮ ਜਸਵਿੰਦਰ ਵਿਰਦੀ, ਮੈਡਮ ਜਗਦੀਪ ਕੌਰ ਪੀ ਟੀ ਆਈ ਚੱਕ ਭਾਈਕੇ, ਸਤੀਸ ਸਰਮਾ ਡੀ ਪੀ ਈ, ਰਾਣੀ ਸਰਮਾ ਹਿੰਦੀ ਅਧਿਆਪਕਾਂ ਸਰਕਾਰੀ ਮਿਡਲ ਸਕੂਲ ਚੱਕ ਭਾਈਕੇ, ਮੈਡਮ ਸੁਖਵੀਰ ਕੌਰ ਸੈਂਟਰ ਹੈੱਡ ਟੀਚਰ ਖਿਆਲਾ ਕਲਾਂ, ਕੁਲਵਿੰਦਰ ਸਿੰਘ ਹੈੱਡ ਟੀਚਰ ਬੱਛੋਆਣਾ, ਦੀਪਕ ਕੁਮਾਰ ਹੈਡ ਟੀਚਰ ਬਖਸੀਵਾਲਾ, ਮੋਨਾ ਤਾਇਲ ਕਣਕਵਾਲ ਚਹਿਲਾ, ਹਰਪ੍ਰੀਤ ਸਿੰਘ ਪ੍ਰਾਇਮਰੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭੀਮੜਾ ਨੂੰ ਸਾਮਿਲ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਧੀਆਂ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਆਪਣੀਆਂ ਸੇਵਾਵਾ ਦਿੰਦੇ ਰਹਿੰਦੇ ਹਨ। ਜਿਸ ਲਈ ਇਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਗੁਰਜੰਟ ਸਿੰਘ ਬੱਛੋਆਣਾ, ਅਮਨਦੀਪ ਭੀਖੀ, ਦਿਲਬਾਗ ਸਿੰਘ, ਹਰਵਿੰਦਰ ਸਿੰਘ, ਹਰਨੇਕ ਮੱਲੀ, ਸੁਭਾਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here