ਮਾਨਸਾ19 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਹੇਠ ਇਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ। ਅਤੇ ਇੱਕ ਮੰਗ ਮੰਗ ਪੱਤਰ ਦਿੰਦੇ ਹੋਏ ਜਾਣੂ ਕਰਵਾਇਆ ਕਿ ਤਹਿਸੀਲਦਾਰ ਦਫਤਰ ਮਾਨਸਾ ਦੇ ਕਲੱਰਕਾ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਕਲਮ ਛੋੜ ਹੜਤਾਲ ਕੀਤੀ ਹੋਈ ਹੈ ।ਜਿਸ ਕਾਰਨ ਪ੍ਰੋਪਰਟੀ ਜ਼ਮੀਨ ਪਲਾਟ ਖ਼ਰੀਦਣ ਵੇਚਣ ਵਾਲਿਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੇ ਜ਼ਮੀਨ ਜਾਇਦਾਦ ਪਲਾਟਾਂ ਆਦਿ ਦੀ ਖਰੀਦ ਵੇਚ ਕਰਕੇ ਆਪਣੇ ਧੀਆਂ ਪੁੱਤਰਾਂ ਦਾ ਵਿਆਹ ਕਰਨਾ ਹੁੰਦਾ ਹੈ । ਪਰ ਤਹਿਸੀਲ ਦਫ਼ਤਰ ਦੇ ਅਮਲੇ ਵੱਲੋਂ ਕੀਤੀ ਹੜਤਾਲ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਖਲ ਦੇ ਕੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਉਨ੍ਹਾਂ ਦੀ ਇਹ ਮੰਗ ਪਹੁੰਚਾ ਕੇ ਜਲਦੀ ਤੋਂ ਜਲਦੀ ਇਸ ਹੜਤਾਲ ਨੂੰ ਖਤਮ ਕਰਵਾਉਣ ।ਤਾਂ ਜੋ ਜਿੱਥੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਐਸੋਸੀਏਸ਼ਨ ਦੇ ਨੁਮਾਇੰਦੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਨ ਕਿ ਇਸ ਮਸਲੇ ਦਾ ਫੌਰੀ ਹੱਲ ਕੀਤਾ ਜਾਵੇ। ਇਸ ਮੌਕੇ ਸੋਹਣ ਲਾਲ ਮਿੱਤਲ ਵਾਈਸ ਪ੍ਰਧਾਨ, ਵਿਜੇ ਕੁਮਾਰ ਕਾਲਾ, ਰਾਮ ਲਾਲ ਸ਼ਰਮਾ ਅਗਜ਼ੈਕਟਿਵ ਮੈਂਬਰ, ਮਹਾਂਵੀਰ ਜੈਨ ਪਾਲੀ ਕੈਸ਼ੀਅਰ, ਰਵੀ ਕੁਮਾਰ ਸਹਾਇਕ ਕੈਸ਼ੀਅਰ ,ਸੁਸ਼ੀਲ ਸ਼ੀਲਾ ,ਅਜੇ ਕੁਮਾਰ ਮੋਨੂੰ ,ਸਤਪਾਲ ਜੌੜਕੀਆਂ ,ਓਮ ਪ੍ਰਕਾਸ਼ ਬਿੱਟੂ ਭੋਪਾਲ ਆਦਿ ਸਾਰੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਇਸ ਸਮੱਸਿਆ ਦਾ ਹੱਲ ਕਰਵਾਉਣ ਦੀ ਬੇਨਤੀ ਕੀਤੀ ਹੈ ।ਅਤੇ ਇਸ ਤੋਂ ਬਾਅਦ ਸਾਰਾ ਹੀ ਵਫ਼ਦ ਐੱਸਐੱਸਪੀ ਮਾਨਸਾ ਨੂੰ ਮਿਲਿਆ ਅਤੇ ਬੁੱਕਾ ਦੇ ਕੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਸਨਮਾਨਤ ਕੀਤਾ ਗਿਆ। ਅਤੇ ਮਾਨਸਾ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਲਈ ਐੱਸ ਐੱਸ ਪੀ ਮਾਨਸਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਸਮੱਸਿਆਵਾਂ ਦੱਸੀਆਂ ਗਈਆਂ ਹਨ ।ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣਗੇ ਅਤੇ ਉਨ੍ਹਾਂ ਕਿਹਾ ਕਿ ਪ੍ਰਾਪਰਟੀ ਡੀਲਰ ਉਸ ਸਮੇਂ ਸਮੇਂ ਤੇ ਜ਼ਿਲ੍ਹੇ ਵਿਚ ਪੁਲਸ ਪ੍ਰਸ਼ਾਸਨ ਚ ਸੁਧਾਰਾਂ ਲਈ ਸਹਿਯੋਗ ਲਿਆ ਜਾਵੇਗਾ ।