*ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਨੇ ਦਿੱਤਾ ਤਹਿਸੀਲਦਾਰ ਖਿਲਾਫ ਧਰਨਾ*

0
243

 ਮਾਨਸਾ 14 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ  ਵਲੋਂ ਅੱਜ ਮਾਨਸਾ ਤਹਿਸੀਲ ਦਫਤਰ ਵਿਚ ਪੰਜਾਬ ਸਰਕਾਰ ਵੱਲੋਂ ਐਨ ਉ ਸੀ ਅਤੇ ਇਸ ਗੁਰਮੁਖ ਸਿੰਘ ਰਜਿਸਟਰਾਰ ਖਿਲਾਫ ਸਵੇਰੇ ਤੋਂ ਧਾਰਨਾ ਦਿੱਤਾ ਗਿਆ ਅਤੇ ਜਿਸ ਵਿਚ ਮਾਨਸਾ ਕਾਲੋਨਾਈਜ਼ਰਾਂ ਵਲੋਂ ਵੀ ਅਤੇ ਸ਼ਹਿਰ ਦੇ ਐਮ ਸੀ ਸਾਹਿਬਾਨਾਂ ਵਲੋਂ ਵੀ ਅਤੇ ਧਾਰਮਿਕ ਆਗੂਆਂ ਵੱਲੋਂ ਵੀ ਮਦਦ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਗੋਰਾ ਨੇ ਤਹਿਸੀਲਦਾਰ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਦਰਜਨਾਂ ਲੋਕ ਐਫੀਡੇਵਟ ਦੇਣ ਲਈ ਤਿਆਰ ਹਨ। ਕਿ ਉਹ ਇੰਨਾ ਤੋ ਰਿਸ਼ਵਤ ਲੈ ਚੁੱਕੇ ਹਨ  ਜਾਂ ਰਿਸ਼ਵਤ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਹਿਸੀਲਦਾਰ ਪੰਜਾਬ ਸਰਕਾਰ ਦੇ ਅਕਸ ਨੂੰ ਧੁੰਦਲਾ ਕਰ ਰਿਹਾ ਹੈ ਅਤੇ ਸਨ ਲੋਕਲ ਲੀਡਰਾਂ ਨੂੰ ਵੀ ਇਸ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ ।ਇਸ ਲਈ ਅਸੀਂ ਇਸ ਤਹਿਸੀਲਦਾਰ ਨੇ ਦੱਸਣਾ ਚਾਹੁੰਦੇ ਹਾਂ ਕਿ ਆਪਣੇ ਆਪ ਰਵੱਈਆ ਬਦਲੇ ਅਤੇ ਸਹੀ ਤਰੀਕੇ ਨਾਲ ਡਿਊਟੀ ਕਰ ਨਹੀਂ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਤੱਕ ਪਹੁੰਚਦੀ ਕੀਤੀ ਜਾਵੇਗੀ ।ਇਸ ਮਾਮਲੇ ਸਬੰਧੀ ਰਜਿਸਟਰਾਰ ਗੁਰਮੁਖ ਸਿੰਘ ਨਾਲ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।  ਇਸ ਧਰਨੇ ਵਿੱਚ ਸ਼ਾਮਲ ਸਾਰੇ ਹੀ ਵਰਗਾਂ ਦਾ  ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ  ਦੇ ਧਾਰਨੇ ਲਈ ਸਾਰਿਆਂ ਦਾ ਐਸੋਸੀਏਸ਼ਨ ਵੱਲੋਂ ਕੀਤਾ। ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਮਾਨਸਾ ਦਾ ਰਜਿਸਟਰਾਰ ਗੁਰਮੁਖ ਸਿੰਘ ਦਾ ਅੜੀਅਲ ਰਵੱਈਆ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਵਿਚ ਲੱਤ ਮਾਰ ਰਿਹਾ ਹੈ। ਜਿਸ ਕਾਰਨ ਸਾਨੂੰ ਅਤੇ ਸ਼ਹਿਰ ਵਾਸੀਆਂ ਨੂੰ ਮਜਬੂਰੀ ਵੱਸ ਧਰਨਿਆਂ ਉੱਪਰ ਬੈਠਣਾ ਪੈ ਰਿਹਾ ਹੈ ਜੇਕਰ ਇਸ ਮਸਲੇ ਦਾ ਫੌਰੀ ਹੱਲ ਨਾ ਹੋਇਆ ਤਾਂ ਇਹ ਸੰਘਰਸ਼ ਬਹੁਤ ਲੰਬਾ ਅਤੇ ਤਿੱਖਾ ਰੂਪ ਧਾਰਨ ਕਰ ਸਕਦਾ ਹੈ ।ਸੀਨੀਅਰ ਵਾਈਸ ਪ੍ਰਧਾਨ ਸੋਹਣ ਲਾਲ ਮਿੱਤਲ, ਜਰਨਲ ਸੈਕਟਰੀ ਇੰਦਰਸੈਨ ਅਕਲੀਆਂ, ਕੈਸ਼ੀਅਰ ਮਹਾਂਵੀਰ ਜੈਨ ਪਾਲ਼ੀ, ਸਹਾਇਕ ਕੈਸ਼ੀਅਰ ਰਵੀ ਕੁਮਾਰ ਐਗਜ਼ੀਕਿਊਟਿਵ ਮੈਂਬਰ ਰਾਮ ਲਾਲ ਸ਼ਰਮਾ ਸ਼ਤੀਲ ਗਰਗ, ਰਾਮ ਪਾਲ ਐਮ, ਸੀ ਭੀਸ਼ਮ ਸ਼ਰਮ ,ਮਾਧੋ ਮੂਰਰੀ ,ਦੇਵਿੰਦਰ ਕੁਮਾਰ ਐਮ ਸੀ, ਸੁਖਵਿੰਦਰ ਬਿੱਲਾ ,ਅਜੇ ਕੁਮਾਰ ਬਿੱਟੂ ‘ਪਾਰਸ ਜੈਨ, ਰਵੀ ਕੁਮਾਰ, ਦੀਪਾ ਚਾਂਦਪੁਰੀਆ’ ਮੁਨੀਸ਼ ਕੁਮਾਰ ,ਵਿਜੇ ਕੁਮਾਰ ,ਪ੍ਰੇਮ ਕੁਮਾਰ ,ਮੁਕੇਸ਼ ਕੁਮਾਰ, ਸੰਜੇ ਜੈਨ, ਪ੍ਸ਼ੋਤਮ ਬਾਂਸਲ, ਮੀਨੁੂ ਬਾਂਸਲ, ਸੁਰਿੰਦਰ ਪੱਪੀ ‘ਸੰਜੇ ਜੈਨ ,ਸੱਤਪਾਲ ਜੌੜਕੀਆਂ ,ਅਤੇ ਸਮੂਹ ਮੈਂਬਰ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ  ਅੱਗੇ ਸਾਰਿਆਂ ਐਸੋਸੀਏਸ਼ਨ ਵੱਲੋਂ ਅਤੇ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਵਪਾਰ ਮੰਡਲ ਨੂੰ ਬੇਨਤੀ ਹੈ ਕਿ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਜ਼ਿਨੀ ਦੇ ਪੰਜਾਬ ਸਰਕਾਰ ਸ਼ਹਿਰ ਦੀਆਂ ਰਜਿਸਟਰੀਆਂ ਅਤੇ ਮਾਨਸਾ ਦੇ ਨਾਲ ਲੱਗਦੇ ਪਿੰਡਾਂ ਤੇ ਐਨ ਉ ਸੀ ਦੀ ਬੇਤੁਕੀ ਧੱਕੇ ਨਾਲ ਲਈ ਸ਼ਰਤਾਂ ਨਹੀਂ ਲੈਂਦੀ ਅਤੇ ਉਨੀਂ ਦੇਰ ਸਾਰੇ ਸ਼ਹਿਰ ਵਲੋਂ ਧਾਰਨਾ ਜਾਰੀ ਰਹੇਗਾ। ਅਤੇ ਧਾਰਨਾ ਸਵੇਰੇ 9 ਵਜੇ ਸ਼ੁਰੂ ਹੋ ਜਾਂਦਾ ਹੈ । ਕੋਈ ਵੀ ਰਜਿਸਟਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕੋਈ ਰਜਿਸਟਰੀ ਕਰਵਾਉਣ ਸ਼ਹਿਰ ਤੋਂ ਜਾ ਪਿੰਡਾਂ ਅਤੇ ਸ਼ਹਿਰ ਤੋਂ ਬਾਹਰ ਤੋਂ ਨਾ ਅਤੇ ਕੋਈ ਵੀ ਰਜਿਸਟਰੀ ਨਹੀਂ ਹੋਣ ਦੇਵੇਗਾ ਜਿਨ੍ਹਾਂ ਦੇਰ ਤੱਕ ਸਾਡੀ ਮੰਗ ਨੂੰ ਪੂਰੀ ਕੀਤੀ ਜਾਂਦੀ ਸੋ ਸਾਰੀਆਂ ਜਥੇਬੰਦੀਆਂ ਅਤੇ ਸ਼ਹਿਰ ਨੂੰ ਅਤੇ ਵਪਾਰ ਮੰਡਲ ਨੂੰ ਬੇਨਤੀ ਹੈ ਕਿ ਸਾਡਾ ਸਾਥ ਦੇਵੋ ਅਤੇ ਤਾਂ ਜ਼ੋ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here