
ਬੁਢਲਾਡਾ 30 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਪੰਚਾਇਤੀ ਪ੍ਰਾਚੀਨ ਭਗਵਤੀ ਮੰਦਰ ਕਮੇਟੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੁਲਫੀਆਂ, ਮਠਿਆਈਆਂ ਅਤੇ ਫਰੂਟ ਦਾ ਲੰਗਰ ਲਗਾ ਕੇ ਤਿਓਹਾਰ ਸ਼ਰਧਾ ਅਤੇ ਉਲਹਾਸ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਨਥੂ ਰਾਮ ਗਰਗ ਅਤੇ ਮੁਰਲੀ ਗੋਕਲ ਨੇ ਦੱਸਿਆ ਕਿ ਹਰ ਸਾਲ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਓਹਾਰ ਮੰਦਰ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਜਿਸ ਤਹਿਤ ਇਸ ਵਾਰ ਵੀ ਮੰਦਰ ਅੰਦਰ ਕੁਲਫੀਆਂ, ਮਠਿਆਈਆਂ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ। ਜਿੱਥੇ ਸੈਂਕੜੇ ਸ਼ਰਧਾਲੂਆਂ ਨੇ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਖਟਕ, ਦੀਪੂ ਕੁਮਾਰ, ਬਿਟੂ ਸ਼ਰਮਾਂ, ਵਿਪਨ ਕੁਮਾਰ, ਡਾ. ਮਹਿੰਦਰਪਾਲ, ਦੀਸਾ, ਰਿੰਕੂ, ਭੋਲਾ, ਕਾਕਾ ਹਲਵਾਈ, ਨਰਿੰਦਰ ਘੰਡ, ਰਮੇਸ਼ ਪੰਡਿਤ, ਬੋਬੀ ਗੋਇਲ, ਓਮ ਬਾਬਾ ਆਦਿ ਹਾਜਰ ਸਨ।
