
ਬੁਢਲਾਡਾ, 10 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸ਼ਹਿਰ ਦੇਕੇ ਕੇ ਗੌੜ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਸਮਾਜਿਕ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ ਟੈਂਕੀ ਰੱਖੀ ਗਈ। ਸੰਸਥਾ ਦੇ ਆਗੂ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਕੇ ਕੇ ਗੌੜ ਪ੍ਰਾਇਮਰੀ ਸਕੂਲ ਵਲੋਂ ਪੀਣ ਵਾਲੇ ਪਾਣੀ ਦੀ ਕਿੱਲਤ ਬਾਰੇ ਸੰਸਥਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸੰਸਥਾ ਵੱਲੋਂ ਨਨੇ ਮੁੰਨੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਪਾਣੀ ਦੀ ਟੈਂਕੀ ਰੱਖਣ ਦਾ ਸਮੂਹ ਸਟਾਫ ਨੂੰ ਵਿਸ਼ਵਾਸ਼ ਦਵਾਇਆ। ਸੰਸਥਾ ਵੱਲੋਂ ਇਸੇ ਸਕੂਲ ਵਿੱਚੋਂ ਸੇਵਾ ਮੁਕਤ ਮੈਡਮ ਸ਼ੀਲਾ ਦੇਵੀ ਨੂੰ ਪਾਣੀ ਦੀ ਟੈਂਕੀ ਦੀ ਸੇਵਾ ਦਿੱਤੀ ਗਈ ਤਾਂ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਦੇ ਮੌਕੇ ਟੈਂਕੀ ਦੀ ਸੇਵਾ ਕੀਤੀ । ਸੰਸਥਾ ਅਤੇ ਸਾਰੇ ਸਟਾਫ਼ ਨੇ ਮੈਡਮ ਸ਼ੀਲਾ ਦੇਵੀ ਜੀ ਦੇ ਪਰਿਵਾਰ ਦਾ ਧੰਨਵਾਦ ਕੀਤਾ।
