(ਸਾਰਾ ਯਹਾਂ/ਜੋਨੀ ਜਿੰਦਲ ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੁਆਰਾ ਦਿੱਤੇ ਪ੍ਰੋਗਰਾਮ ਦੇ ਤਹਿਤ ਅੱਜ ਜ਼ਿਲਾ ਮਾਨਸਾ ਵਿਖੇ ਮੋਬਾਈਲ ਭੱਤਾ ਕੱਟਣ
ਅਤੇ ਪ੍ਰਾਇਮਰੀ ਕੇਡਰ ਦੇ ਅਧਿਆਪਕਾਂ ਦਾ ਬਜਟ ਜਾਰੀ ਨਾ ਕਰਨ ਕਾਰਨ ਇੱਕ ਰੋਸ ਪੱਤਰ ਡਿਪਟੀ ਕਮਿਸ਼ਨਰ ਮਾਨਸਾ
ਨੂੰ ਦਿੱਤਾ ਗਿਆ।ਇਸ ਮੌਕੇ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦਾ ਨਿਯਮਾਂ ਤੋਂ ਬਾਹਰ ਜਾ ਕੇ ਮੋਬਾਈਲ ਭੱਤਾ ਕੱਟਣਾ
ਨਿੰਦਣਯੋਗ ਹੈ । ਜੀ ਏ ਟੁ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਰੋਸ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਆਗੂਆਂ
ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਮੇਂ ਸਿਰ ਬਜਟ ਜਾਰੀ ਨਾ ਕਰਨ ਕਾਰਨ ਜਨਵਰੀ ਮਹੀਨੇ ਦੀ ਤਨਖਾਹ ਲਟਕ ਗਈ
ਹੈ ਅਤੇ ਅਧਿਆਪਕ ਫਾਕੇ ਕੱਟਣ ਲਈ ਮਜਬੂਰ ਹਨ, ਜਿਸ ਕਰਕੇ ਬੈਂਕਾਂ ਅਤੇ ਹੋਰ ਕਈ ਕਿਸਮ ਦੇ ਕਰਜ਼ੇ ਤੇ ਬੇਲੋੜੇ
ਜੁਰਮਾਨੇ ਦੇਣੇ ਪੈ ਰਹੇ ਹਨ ਅਤੇ ਜ਼ਰੂਰੀ ਕੰਮਕਾਜ ਪਛੜ ਰਹੇ ਹਨ।ਇਸ ਮੌਕੇ ਨਰਿੰਦਰ ਸਿੰਘ ਮਾਖਾ, ਦਰਸ਼ਨ ਸਿੰਘ
ਅਲੀਸ਼ੇਰ,ਵਿਜੇ ਬੁਢਲਾਡਾ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਮਾਨ ਜੁਗਰਾਜ ਸਿੰਘ, ਗੁਰਜੰਟ ਨੰਗਲ, ਸਮਰਜੀਤ
ਅਤਲਾ, ਸਤੀਸ਼ ਕੁਮਾਰ, ਗੁਰਜੀਤ ਔਲਖ, ਅੰਮ੍ਰਿਤਪਾਲ ਸਿੰਘ,ਮੱਖਣ ਸਿੰਘ,, ਗੁਰਪ੍ਰੀਤ ਭੀਖੀ, ਇੰਦਰਜੀਤ ਸਿੰਘ ਆਦਿ
ਅਧਿਆਪਕ ਆਗੂ ਹਾਜ਼ਰ ਸਨ।