*ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ : ਚੁਸਪਿੰਦਰਬੀਰ ਸਿੰਘ ਚਹਿਲ*

0
94

ਸ਼੍ਰੀ ਹਨੂੰਮਾਨ ਜੀ ਦੀ ਉਡਾਨ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ
ਮੁਰਛਿਤ ਹੋਏ ਲਕਸ਼ਮਣ ਜੀ ਨੂੰ ਦੇਖ ਕੇ ਸ਼੍ਰੀ ਰਾਮ ਜੀ ਦੇ ਵਿਰਲਾਪ ਦੌਰਾਨ ਭਾਵੁਕ ਹੋਏ ਦਰਸ਼ਕ

ਮਾਨਸਾ, 12 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਇਸ ਲਈ ਸ਼ਲਾਘਾ ਦਾ ਹੱਕਦਾਰ ਹੈ ਜੋ ਉਹ ਬਹੁਤ ਮਿਹਨਤ ਨਾਲ ਰਿਹਰਸਲਾਂ ਕਰਕੇ ਲੋਕਾਂ ਸਾਹਮਣੇ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਲੱਬ ਵਿਖੇ 11ਵੀਂ ਨਾਈਟ ਦਾ ਉਦਘਾਟਨ ਕਰਦਿਆਂ ਕੀਤਾ।


ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ—ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੀ ਸ੍ਰੀ ਰਾਮ ਲੀਲਾ ਵਿੱਚ ਵਿਖਾਇਆ ਗਿਆ ਕਿ ਭਵੀਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ,ਅੰਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ, ਮੇਘਨਾਥ ਦਾ ਲਕਸ਼ਮਣ ਨਾਲ ਯੁੱਧ ਹੋਣਾ, ਲਛਮਣ ਜੀ ਦਾ ਮੇਘਨਾਥ ਹੱਥੋਂ ਯੁੱਧ ਵਿੱਚ ਮੂਰਛਤ ਹੋਣਾ ਅਤੇ ਸੂਖੈਨ ਵੈਦ ਦਾ ਲਕਸ਼ਮਣ ਦੇ ਠੀਕ ਹੋਣ ਦਾ ਉਪਾਅ ਸੰਜੀਵੀਨੀ ਬੂਟੀ ਦੱਸਣਾ, ਹਨੂੰਮਾਨ ਜੀ ਦਾ ਬੂਟੀ ਦੀ ਨਿਸ਼ਾਨੀ ਪੁੱਛ ਕੇ ਬੂਟੀ ਲੈ ਕੇ ਆਉਣਾ, ਬੂਟੀ ਦੁਆਰਾ ਲਕਸ਼ਮਣ ਜੀ ਦਾ ਠੀਕ ਹੋਣਾ, ਮੇਘਨਾਥ ਨਾਲ ਯੁੱਧ ਕਰਨਾ, ਕੁੰਭਕਰਨ ਨੂੰ ਜਗਾਉਣਾ ਆਦਿ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਦੇਖਿਆ


ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਬਾਂਸਲ ਬੀਨੂੰ ਨੇ ਦੱਸਿਆ ਕਿ ਸ੍ਰੀ ਰਾਮ ਪ੍ਰਭੂ ਜੀ ਦਾ ਰੋਲ ਵਿਪਨ ਅਰੋੜਾ, ਲਕਸ਼ਮਣ ਦਾ ਰੋਲ ਸੋਨੂੰ ਰੱਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਭਵੀਕਸ਼ਨ ਮਨੋਜ ਅਰੋੜਾ, ਸੁਗਰੀਵ ਸਤਨਾਮ ਸੇਠੀ, ਅੰਗਦ ਵਿੱਕੀ ਸ਼ਰਮਾ ,ਰਾਵਣ ਮੁਕੇਸ਼ ਬਾਂਸਲ, ਮੇਘਨਾਥ ਰਮੇਸ ਬੱਚੀ, ਕੁੰਭਕਰਨ ਅਮਨ ਗੁਪਤਾ, ਵੈਦ ਤਰਸੇਮ ਹੋਂਡਾ ਅਤੇ ਦਰਬਾਰੀ ਗਗਨ, ਅਨੀਸ਼, ਸ਼ੰਟੀ ਅਰੋੜਾ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਹੈਰੀ, ਚੇਤਨ, ਬੱਬੂ ਕਪੂਤ, ਰਾਜੂ ਬਾਵਾ, ਜੀਵਨ ਜੁਗਨੀ, ਜੀਵਨ ਜੁਗਨੀ ਤੇ ਧਰੁਵ ਰੱਲਾ ਨੇ ਆਪਣੇ—ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏ।


ਇਸ ਮੌਕੇ ਸਰਪ੍ਰਸਤ ਡਾ. ਮਾਨਵ ਜਿੰਦਲ, ਕੇ.ਕੇ.ਕੱਦੂ, ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ ਤੇ ਵਿਨੋਦ ਪਠਾਨ, ਸਟੇਜ਼—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਹਾਰਮੋਨੀਅਮ ਅਤੇ ਕੀ—ਬੋਰਡ ਪਲੇਅਰ ਮੋਹਨ ਸੋਨੀ, ਢੋਲਕ ਵਾਦਕ ਅਮਨ ਸਿੱਧੂ, ਗੋਰਵ ਬਜਾਜ, ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਮੋਹਿਤ ਗੋਇਲ, ਮਨੋਜ ਕੁਮਾਰ, ਇੰਦਰਜੀਤ, ਪਵਨ, ਮੇਸ਼ੀ, ਜਗਨਨਾਥ ਕੋਕਲਾ, ਰਿੰਕੂ ਬਾਂਸਲ, ਬੰਟੀ ਸ਼ਰਮਾ, ਬੀਬਾ ਬਜਾਜ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here