ਨਵੀਂ ਦਿੱਲੀ 10,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਭਾਰਤੀ ਏਅਰਲਾਇਨ ਕੰਪਨੀ ਗੋਅਏਅਰ ਦੇ ਇੱਕ ਸੀਨੀਅਰ ਪਾਇਲਟ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਇਤਰਾਜ਼ਯੋਗ ਟਿੱਪਣੀ ਕਰਨਾ ਭਾਰੀ ਪੈ ਗਿਆ।ਏਅਰ ਲਾਇਨ ਨੇ ਸ਼ਨੀਵਾਰ ਨੂੰ ਸੀਨੀਅਰ ਪਾਇਲਟ ਤੇ ਐਕਸ਼ਨ ਲੈਂਦੇ ਹੋਏ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।ਪਾਇਲਟ ਨੇ ਪ੍ਰਧਾਨ ਮੰਤਰੀ ਖਿਲਾਫ ਟਵਿੱਟਰ ਹੈਂਡਲ ਤੇ ਅਪਮਾਨਜਨਕ ਟਿੱਪਣੀ ਕੀਤੀ ਸੀ।
ਕੰਪਨੀ ਦੇ ਬੁਲਾਰੇ ਨੇ ਕਿਹਾ, “ਗੋਏਅਰ ਦੀ ਇੱਕ ਜ਼ੀਰੋ-ਟੋਲਰੈਂਸ ਨੀਤੀ ਹੈ, ਅਤੇ ਇਹ ਸਾਰੇ ਗੋਏਅਰ ਕਰਮਚਾਰੀਆਂ ਲਈ ਕੰਪਨੀ ਦੇ ਰੁਜ਼ਗਾਰ ਨਿਯਮਾਂ ਅਤੇ ਨੀਤੀਆਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਜਿਸ ਵਿਚ ਸੋਸ਼ਲ ਮੀਡੀਆ ਵਿਵਹਾਰ ਸ਼ਾਮਲ ਹੈ। ਏਅਰ ਲਾਈਨ ਆਪਣੇ ਆਪ ਨੂੰ ਕਿਸੇ ਵਿਅਕਤੀਗਤ ਜਾਂ ਕਰਮਚਾਰੀ ਵਲੋਂ ਪ੍ਰਗਟ ਕੀਤੇ ਨਿੱਜੀ ਵਿਚਾਰਾਂ ਨਾਲ ਨਹੀਂ ਜੋੜਦੀ।ਗੋਏਅਰ ਨੇ ਤੁਰੰਤ ਪ੍ਰਭਾਵ ਨਾਲ ਕੈਪਟਨ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।
ਇਸ ਦੌਰਾਨ, ਬਰਖਾਸਤ ਹੋ ਚੁੱਕੇ ਗੋਏਅਰ ਪਾਇਲਟ ਨੇ ਟਵਿੱਟਰ ‘ਤੇ ਮੁਆਫੀ ਮੰਗੀ। ਉਸਨੇ ਲਿਖਿਆ “ਮੈਂ ਪ੍ਰਧਾਨ ਮੰਤਰੀ ਅਤੇ ਹੋਰਾਂ ਤੋਂ ਅਪਮਾਨਜਨਕ ਟਵੀਟਾਂ ਲਈ ਮੁਆਫੀ ਮੰਗਦਾ ਹਾਂ।ਜਿਸ ਨਾਲ ਸਬੰਧਤ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ। ਮੈਂ ਜ਼ਾਹਰ ਕਰਦਾ ਹਾਂ ਕਿ ਗੋਏਅਰ ਮੇਰੇ ਕਿਸੇ ਟਵੀਟ ਨਾਲ ਸਿੱਧੇ ਜਾਂ ਅਸਿੱਧੇ ਤੌਰ‘ ਤੇ ਜੁੜਿਆ ਨਹੀਂ ਹੈ ਕਿਉਂਕਿ ਉਹ ਨਿੱਜੀ ਵਿਚਾਰ ਸੀ। ਮੈਂ ਇਸ ਲਈ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੇਰੇ ਕੰਮ ਅਤੇ ਮੇਰੀਆਂ ਗਲਤੀਆਂ ਲਈ ਮੁਆਫੀ ਮੰਗਣਾ ਚਾਹਾਂਗਾ ।”
ਗੋਏਅਰ ਪਾਇਲਟ ਨੇ 7 ਜਨਵਰੀ ਨੂੰ ਪ੍ਰਧਾਨ ਮੰਤਰੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਸੀ ਅਤੇ ਕੰਪਨੀ ਨੇ ਉਸਨੂੰ ਨੀਤੀ ਦੇ ਵਿਰੁੱਧ ਪਾਇਆ ਜਿਸ ਮਗਰੋਂ ਉਸਤੇ ਐਕਸ਼ਨ ਲਿਆ ਗਿਆ।