
ਮਾਨਸਾ 25 ਅਕਤੂਬਰ(ਸਾਰਾ ਯਹਾਂ/ਜੋਨੀ ਜਿੰਦਲ ) ਸਰਵ ਸਾਂਝੇ ਧਰਮਾਂ ਦੇ ਤਿਉਹਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ
ਸਮਰਪਿਤ ਸੈਂਟਰਲ ਪਾਰਕ ਮਾਨਸਾ ਵਿਖੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਜੀਤ ਰਾਏ ਦੀ ਅਗਵਾਈ ਹੇਠ
ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਮਹੰਤ ਅੰਮ੍ਰਿਤ ਮੁਨੀ ਜੀ ਵੱਲੋਂ ਪੌਦੇ ਲਗਾ ਕੇ ਪ੍ਰਦੂਸ਼ਣ ਰਹਿਤ ਗਰੀਨ
ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਉਹਨਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ
ਸਰਕਾਰ ਅਤੇ ਸਿਹਤ ਵਿਭਾਗ ਪਿਛਲੇ ਕਈ ਦਿਨਾਂ ਤੋਂ ਗਰੀਨ ਦੀਵਾਲੀ ਮਨਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ
ਕਰ ਰਿਹਾ ਹੈ। ਜਿਸ ਤੇ ਅਮਲ ਕਰਨ ਲਈ ਉਨ੍ਹਾਂ ਅਪੀਲ ਕੀਤੀ ਕਿ ਸ਼ੁੱਧ ਵਾਤਾਵਰਣ ਹੀ ਜੀਵਨ ਹੈ। ਇਸ ਸਮੇਂ
ਉਹਨਾਂ ਨਾਲ ਸਾਬਕਾ ਨਗਰ ਕੌਸਲ ਪ੍ਰਧਾਨ ਮਨਦੀਪ ਸਿੰਘ ਗੋਰਾ, ਸਮਾਜ ਸੇਵੀ ਕ੍ਰਿਸ਼ਨ ਚੌਹਾਨ, ਜੀਵਨ ਕੁਮਾਰ
ਅਤੇ ਹੋਰ ਚੰਗੀ ਸੋਚ ਵਾਲੇ ਵਿਅਕਤੀਆਂ ਨੂੰ ਲੈ ਕੇ ਬੂਟੇ ਲਗਾਏ ਅਤੇ ਪ੍ਰਦੂਸਣ ਰਹਿਤ ਦੀਵਾਲੀ ਮਨਾਉਣ ਦਾ
ਸੱਦਾ ਦਿੱਤਾ।

