
ਚੰਡੀਗੜ੍ਹ 12,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਵਿੱਚ ਸਹਿ- ਪ੍ਰਭਾਰੀ ਅਹੁਦੇ ਬਾਰੇ ਬਣੇ ਭੁਲੇਖੇ ਨੂੰ ਪਾਰਟੀ ਨੇ ਦੂਰ ਕਰ ਦਿੱਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਪਾਰਟੀ ਨੇ ਸਪੱਸ਼ਟ ਕੀਤਾ ਕਿ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਚੰਡੀਗੜ੍ਹ ਵਿੱਚ ਪਾਰਟੀ ਦੇ ਵਧੀਕ ਸਹਿ- ਪ੍ਰਭਾਰੀ ਹੋਣਗੇ, ਜਦੋਂ ਕਿ ਪਹਿਲੇ ਤੋਂ ਸਹਿ- ਪ੍ਰਭਾਰੀ ਨਿਯੁਕਤ ਕੀਤੇ ਗਏ ਪ੍ਰਦੀਪ ਛਾਬੜਾ ਚੰਡੀਗੜ੍ਹ ਇਕਾਈ ਦੇ ਸਹਿ- ਪ੍ਰਭਾਰੀ ਬਣੇ ਰਹਿਣਗੇ।
