ਪਟਿਆਲਾ 26,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) : ਬੇਰੁਜ਼ਗਾਰ ETT ਅਤੇ TET ਪਾਸ ਅਧਿਆਪਕ ਅੱਜ ਫੇਰ ਨੌਕਰੀਆਂ ਮੰਗਣ ਲਈ ਪਟਿਆਲਾ ਪ੍ਰਦਰਸ਼ਨ ਕਰਨ ਪਹੁੰਚੇ।ਇੱਥੇ ਉਨ੍ਹਾਂ ਮੁੱਖ ਮੰਤਰੀ ਖਿਲਾਫ ਪ੍ਰਦਰਸ਼ਨ ਕੀਤਾ।ਕੁਝ ਅਧਿਆਪਕਾਂ ਨੇ ਅੱਕ ਕਿ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।
ਪਿਹਲਾਂ ਅਧਿਆਪਕਾਂ ਨੇ ਪਟਿਆਲਾ ਦੇ ਫਵਾਰਾ ਚੌਕ ‘ਤੇ ਜਾਮ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫਿਰ ਬਾਅਦ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਨਿਕਲ ਗਏ।ਪਰ ਉੱਥੋਂ ਕੁਝ ਪ੍ਰਦਰਸ਼ਨਕਾਰੀ ਅਧਿਆਪਕ ਪਟਿਆਲਾ ਸੰਗਰੂਰ ਰੋਡ ਖੇਤਰ ਦੇ ਭਾਖੜਾ ਨਹਿਰ ‘ਤੇ ਪਹੁੰਚ ਗਏ।
ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਗੋਤਾਖੋਰ ਟੀਮ ਦੇ ਮੈਂਬਰਾਂ ਨੇ ਛਾਲ ਮਾਰ ਕੇ ਅਧਿਆਪਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਸ ਤੋਂ ਬਾਅਦ ਮਹਿਲਾ ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਇਸ ਦੇ ਨਾਲ ਹੀ, ਮੁਖੀ ਵੀ ਨਹਿਰ ਦੇ ਉੱਪਰੋਂ ਲੰਘਦੇ ਪੁਲ ‘ਤੇ ਚੜ੍ਹ ਗਿਆ ਅਤੇ ਛਾਲ ਮਾਰਨ ਲਈ ਤਿਆਰ ਸੀ ਕਿ ਉਸਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਅਤੇ ਉੱਥੋਂ ਹਟਾ ਦਿੱਤਾ।ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੇ ਘਰ ਖਾਣ ਲਈ ਅਨਾਜ ਨਹੀਂ ਹੈ। ਪਰਿਵਾਰ ਭੁੱਖਾ ਮਰ ਰਿਹਾ ਹੈ। ਪਰ ਫਿਰ ਵੀ ਸਰਕਾਰ ਸਾਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕਰ ਰਹੀ।